ਵੇਖੋ ਤਸਵੀਰਾਂ : ਸਿੰਘੂ ਬਾਰਡਰ ’ਤੇ ਇਸ ਵਾਰ ਪੁਲਿਸ ਨੇ ਕਿਵੇਂ ਕੀਤੀ ਹੈ ਤਿਆਰੀ

ਪਿਛਲੀ ਵਾਰ ਦੇ ਕਿਸਾਨ ਅੰਦੋਲਨ ਦਾ ਧੁਰਾ ਰਹੇ ਸਿੰਘੂ ਬਾਰਡਰ ‘ਤੇ ਇਸ ਵਾਰ ਦਿੱਲੀ ਪੁਲਿਸ ਵੱਲੋਂ ਸਖ਼ਤ ਬੰਦੋਬਸਤ ਕੀਤੇ ਗਏ ਹਨ।ਮਲਟੀ-ਲੇਅਰ ਬੈਰੀਕੇਡ ਲਗਾਏ ਗਏ ਹਨ। ਸੀਮਿੰਟ ਦੇ ਬਲਾਕਾਂ ਦੀ ਮਦਦ ਨਾਲ ਪ੍ਰਸ਼ਾਸਨ ਨੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਤਾਂ ਜੋ ਟਰੈਕਟਰਾਂ ਰਾਹੀਂ ਵੀ ਇਨ੍ਹਾਂ ਨੂੰ ਪੁੱਟਿਆ ਨਾ ਜਾ ਸਕੇ। ਪ੍ਰਸ਼ਾਸਨ ਨੇ ਵੱਡੀਆਂ ਸਿੱਲਾਂ ਨੂੰ ਸੀਮਿੰਟ ਅਤੇ ਬੱਜਰੀ ਪਾ ਕੇ ਸੀਲ ਕਰ ਦਿੱਤਾ ਹੈ। ਕੰਡਿਆਲੀਆਂ ਤਾਰਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ।ਇਸ ਵਾਰ ਕਿਸਾਨਾਂ ਨੂੰ ਰੋਕਣ ਲਈ ਜੋ ਤਿਆਰੀ ਕੀਤੀ ਗਈ ਹੈ, ਉਹ ਸਾਲ 2020 ਦੇ ਮੁਕਾਬਲੇ ਕਾਫੀ ਸਖ਼ਤ ਹੈ। ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੀ ਤਾਇਨਾਤੀ ਤੋਂ ਇਲਾਵਾ ਡਰੋਨ ਰਾਹੀਂ ਵੀ ਇੱਥੇ ਨਿਗਰਾਨੀ ਰੱਖੀ ਜਾ ਰਹੀ ਹੈ।

Spread the love