ਫਿਜੀ ਦੇ ਇੱਕ ਪੰਜ ਸਿਤਾਰਾ ਰਿਜ਼ੋਰਟ ਵਿੱਚ ਕਾਕਟੇਲ ਪੀਣ ਤੋਂ ਬਾਅਦ ਚਾਰ ਆਸਟ੍ਰੇਲੀਆਈਆਂ ਸਮੇਤ ਸੱਤ ਸੈਲਾਨੀ ਬੀਮਾਰ ਹੋ ਗਏ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦਾ ਕਾਰਨ ਸ਼ਰਾਬ ਵਿੱਚ ਜ਼ਹਿਰ ਹੋਣਾ ਮੰਨਿਆ ਜਾ ਰਿਹਾ ਹੈ। ਫਿਜੀ ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਫਿਜੀ ਸਰਕਾਰ ਨੇ ਕਿਹਾ ਕਿ ਵਿਟੀ ਲੇਵੂ ਟਾਪੂ ਦੇ ਦੱਖਣੀ ਤੱਟ ‘ਤੇ ਵਾਰਵਿਕ ਫਿਜੀ ਰਿਜ਼ੋਰਟ ‘ਤੇ ਕਾਕਟੇਲ ਪੀਣ ਤੋਂ ਬਾਅਦ ਸੈਲਾਨੀ ਬੀਮਾਰ ਹੋ ਗਏ। ਇਹ ਇੱਕ ਵੱਖਰੀ ਕਿਸਮ ਦੀ ਘਟਨਾ ਹੈ। ਕਿਉਂਕਿ ਰਿਜ਼ੋਰਟ ਦੇ ਬਾਰ ‘ਤੇ ਸਿਰਫ਼ ਸੱਤ ਮਹਿਮਾਨ ਹੀ ਇਸ ਤੋਂ ਪ੍ਰਭਾਵਿਤ ਹੋਏ ਸਨ। ਰਿਜ਼ੋਰਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਮਹਿਮਾਨਾਂ ਨੂੰ ਪਰੋਸੇ ਜਾਣ ਵਾਲੇ ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਵਿੱਚ ਕੋਈ ਬਦਲਾਅ ਕੀਤਾ ਹੈ ਅਤੇ ਨਾ ਹੀ ਸਮੱਗਰੀ ਵਿੱਚ ਕੋਈ ਬਦਲਾਅ ਕੀਤਾ ਹੈ। ਫਿਜੀ ਸਰਕਾਰ ਦਾ ਕਹਿਣਾ ਹੈ ਕਿ ਇਹ ਬੇਹੱਦ ਚਿੰਤਾਜਨਕ ਹੈ। ਸਰਕਾਰ ਨੇ ਕਿਹਾ ਕਿ ਅਸੀਂ ਮਾਮਲੇ ‘ਚ ਤੁਰੰਤ ਕਾਰਵਾਈ ਕੀਤੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਰਿਜ਼ੋਰਟ ‘ਚ ਆਏ ਮਹਿਮਾਨ ਕਿਵੇਂ ਬਿਮਾਰ ਹੋਏ।