ਚੱਲਦੇ ਸ਼ੋਅ ‘ਚ ਕਰਨ ਔਜਲਾ ਦੇ ਮਾਰਿਆ ਬੂਟ, ਗਾਇਕ ਨੂੰ ਵੀ ਆ ਗਿਆ ਗੁੱਸਾ

ਗਾਇਕ ਕਰਨ ਔਜਲਾ ‘ਤੇ ਉਨ੍ਹਾਂ ਦੇ ਲਾਈਵ ਸ਼ੋਅ ਦੌਰਾਨ ਹਮਲਾ ਹੋਇਆ ਹੈ। ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।ਹਾਲ ਹੀ ‘ਚ ਕਰਨ ਦਾ ਸ਼ੋਅ ਲੰਡਨ ‘ਚ ਸੀ, ਜਿੱਥੇ ਲਾਈਵ ਸ਼ੋਅ ਦੌਰਾਨ ਉੱਥੇ ਮੌਜੂਦ ਇਕ ਪ੍ਰਸ਼ੰਸਕ ਨੇ ਉਨ੍ਹਾਂ ‘ਤੇ ਬੂਟ ਸੁੱਟ ਦਿੱਤਾ। ਬੂਟ ਸਿੱਧਾ ਗਾਇਕ ਦੇ ਮੂੰਹ ‘ਤੇ ਵੱਜਿਆ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਅਤੇ ਬੂਟ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ‘ਤੇ ਆ ਕੇ ਗੱਲ ਕਰੋ। ਇਸ ਦੌਰਾਨ ਸੁਰੱਖਿਆ ਗਾਰਡ ਬੂਟ ਸੁੱਟਣ ਵਾਲੇ ਨੂੰ ਫੜ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Spread the love