ਰੂਸ ਦੇ ਉੱਤਰੀ ਕਾਕੇਸ਼ਸ ਖੇਤਰ ਦਾਗੇਸਤਾਨ ਵਿੱਚ ਬੰਦੂਕਧਾਰੀਆਂ ਨੇ ਐਤਵਾਰ ਨੂੰ ਧਾਰਮਿਕ ਇਮਾਰਤਾਂ ‘ਤੇ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ ਸੱਤ ਪੁਲਿਸ ਅਧਿਕਾਰੀਆਂ, ਇੱਕ ਰਾਸ਼ਟਰੀ ਗਾਰਡ ਅਧਿਕਾਰੀ ਅਤੇ ਇੱਕ ਪਾਦਰੀ ਦੀ ਮੌਤ ਹੋ ਗਈ।ਇਹ ਹਮਲੇ ਦਾਗੇਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਮਖਾਚਕਾਲਾ ਅਤੇ ਤੱਟਵਰਤੀ ਸ਼ਹਿਰ ਡਰਬੇਂਟ ਵਿੱਚ ਹੋਏ, ਜਿੱਥੇ ਐਤਵਾਰ ਸ਼ਾਮ ਨੂੰ ਗੋਲੀਬਾਰੀ ਚੱਲ ਰਹੀ ਸੀ।ਦਾਗੇਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੁਲਿਸ ਨੇ ਮਖਾਚਕਾਲਾ ਵਿੱਚ ਚਾਰ ਬੰਦੂਕਧਾਰੀਆਂ ਨੂੰ ਮਾਰ ਦਿੱਤਾ ਹੈ।ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਨੇ ਆਰਆਈਏ ਨੋਵੋਸਤੀ ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ ਵਿੱਚ ਕਿਹਾ, “ਅੱਜ ਸ਼ਾਮ ਡਰਬੇਂਟ ਅਤੇ ਮਖਚਕਾਲਾ ਸ਼ਹਿਰਾਂ ਵਿੱਚ ਦੋ ਆਰਥੋਡਾਕਸ ਚਰਚਾਂ, ਇੱਕ ਸਿਨਾਗੌਗ ਅਤੇ ਇੱਕ ਪੁਲਿਸ ਚੌਕੀ ਉੱਤੇ ਹਥਿਆਰਬੰਦ ਹਮਲੇ ਕੀਤੇ ਗਏ ਸਨ।”ਦਾਗੇਸਤਾਨ ਦੇ ਗ੍ਰਹਿ ਮੰਤਰਾਲੇ ਦੀ ਬੁਲਾਰਾ ਗਯਾਨਾ ਗਾਰੀਏਵਾ ਨੇ ਆਰਆਈਏ ਨੋਵੋਸਤੀ ਨੂੰ ਦੱਸਿਆ, ਹਮਲਿਆਂ ਵਿੱਚ ਕੁੱਲ ਮਿਲਾ ਕੇ ਛੇ ਅਧਿਕਾਰੀ ਮਾਰੇ ਗਏ ਅਤੇ 12 ਹੋਰ ਜ਼ਖ਼ਮੀ ਹੋ ਗਏ।