ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐਫ.ਟੀ.ਆਈ.ਆਈ.) ਦੇ ਵਿਦਿਆਰਥੀਆਂ ਦੁਆਰਾ ਬਣਾਈ ਗਈ ਲਘੂ ਫਿਲਮ “ਸਨਫਲਾਵਰ ਦ ਫਸਟ ਵਨਸ ਟੂ ਨੋ” ਨੂੰ ਆਸਕਰ 2025 ਦੀ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ ਲਈ ਚੁਣਿਆ ਗਿਆ ਹੈ। ਪੁਣੇ ਸਥਿਤ FTII ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਇਸ ਫਿਲਮ ਨੂੰ ਇਸ ਸਾਲ ਮਈ ਵਿੱਚ ਹੋਏ ਕਾਨਸ ਫਿਲਮ ਫੈਸਟੀਵਲ ਵਿੱਚ ਲਾ ਸਿਨੇਫ ਸੈਕਸ਼ਨ ਵਿੱਚ ਪਹਿਲਾ ਇਨਾਮ ਮਿਲਿਆ ਸੀ।ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਵੱਲੋਂ ਜਾਰੀ ਇਕ ਬਿਆਨ ਅਨੁਸਾਰ ਚਿਦਾਨੰਦ ਐੱਸ. ਨਾਇਕ ਨੇ ਫਿਲਮ ਦਾ ਨਿਰਦੇਸ਼ਨ ਕੀਤਾ, ਸੂਰਜ ਠਾਕੁਰ ਨੇ ਸਿਨੇਮੈਟੋਗ੍ਰਾਫੀ ਕੀਤੀ, ਮਨੋਜ ਵੀ. ਨੇ ਸੰਪਾਦਨ ਕੀਤਾ ਜਦਕਿ ਅਭਿਸ਼ੇਕ ਕਦਮ ਨੇ ਆਵਾਜ਼ ਪ੍ਰਦਾਨ ਕੀਤੀ।