ਘੋੜ ਸਵਾਰੀ ‘ਚ ਰਚਿਆ ਇਤਿਹਾਸ, 3-ਸਟਾਰ ਜੀਪੀ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ

ਮੈਗਨੀਮਸ ਦੀ ਸਵਾਰੀ ਕਰਨ ਵਾਲੀ ਸ਼ਰੂਤੀ ਵੋਰਾ 3-ਸਟਾਰ ਗ੍ਰੈਂਡ ਪ੍ਰਿਕਸ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਰਾਈਡਰ ਬਣ ਗਈ ਹੈ। ਭਾਰਤੀ ਘੋੜਸਵਾਰ ਲਈ ਇਹ ਇਤਿਹਾਸਕ ਪ੍ਰਾਪਤੀ ਹੈ। ਸ਼ਰੂਤੀ ਨੇ 7-9 ਜੂਨ ਨੂੰ ਲਿਪਿਕਾ, ਸਲੋਵੇਨੀਆ ਵਿੱਚ ਹੋਏ CDI-3 ਈਵੈਂਟ ਵਿੱਚ 67.761 ਅੰਕ ਹਾਸਲ ਕੀਤੇ। ਭਾਰਤੀ ਖਿਡਾਰਨ 66.522 ਅੰਕ ਹਾਸਲ ਕਰਨ ਵਾਲੀ ਮੋਲਡੋਵਾ ਦੀ ਤਾਟੀਆਨਾ ਐਂਟੋਨੇਕੋ (ਆਚੇਨ) ਤੋਂ ਅੱਗੇ ਰਹੀ। ਆਸਟਰੀਆ ਦੇ ਜੂਲੀਅਨ ਗੇਰਿਚ ਨੇ 66.087 ਅੰਕਾਂ ਨਾਲ ਟਾਪ-3 ਵਿੱਚ ਥਾਂ ਬਣਾਈ।

Spread the love