ਭਾਰਤੀ ਸਿਨੇਮਾ ‘ਚ ਸੋਗ ਦੀ ਲਹਿਰ, ਦਿੱਗਜ਼ ਡਾਇਰੈਕਟਰ ਦਾ ਦਿਹਾਂਤ

ਦਿੱਗਜ ਭਾਰਤੀ ਸਿਨੇਮਾ ਨਿਰਦੇਸ਼ਕ ਸ਼ਿਆਮ ਬੇਨੇਗਲ ਦਾ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ‘ਅੰਕੁਰ’, ‘ਜ਼ੁਬੈਦਾ’ ਵਰਗੀਆਂ ਫਿਲਮਾਂ ਬਣਾਈਆਂ ਸਨ। ਉਹ ‘ਭਾਰਤ ਏਕ ਖੋਜ’ ਵਰਗੇ ਮਸ਼ਹੂਰ ਸੀਰੀਅਲ ਦੇ ਨਿਰਦੇਸ਼ਕ ਵੀ ਸਨ।ਸ਼ਿਆਮ ਬੈਨੇਗਲ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਸਿਨੇਮਾ ਵਿੱਚ ਯੋਗਦਾਨ ਲਈ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ਿਆਮ ਬੇਨੇਗਲ 70 ਦੇ ਦਹਾਕੇ ਤੋਂ ਬਾਅਦ ਮਹਾਨ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਸਨ।

Spread the love