ਸਿਫ਼ਤ ਕੌਰ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ

ਫ਼ਰੀਦਕੋਟ ਦੀ ਧੀ ਸਿਫ਼ਤ ਕੌਰ ਨੇ ਜੁਲਾਈ ਮਹੀਨੇ ਵਿਚ ਪੈਰਿਸ ’ਚ ਹੋਣ ਵਾਲੀ ਉਲਪਿੰਕਸ ’ਚ ਸ਼ੂਟਿੰਗ ਖੇਡ ਮੁਕਾਬਲੇ ’ਚ ਕੁਆਲੀਫ਼ਾਈ ਕਰਕੇ ਇੱਕ ਵਾਰ ਫ਼ਿਰ ਫ਼ਰੀਦਕੋਟ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ-2023 ’ਚ ਵਿਅਕਤੀਗਤ ਤੌਰ ‘ਤੇ ਸੋਨ ਤਮਗ਼ਾ ਅਤੇ ਆਪਣੀ ਟੀਮ ਲਈ ਚਾਂਦੀ ਦਾ ਤਮਗ਼ਾ ਜਿੱਤ (ਦੂਹਰਾ) ਕੇ ਦੁਨੀਆਂ ਦੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।  ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ ’ਚ ਚਾਇਨਾ ਵਿਖੇ ਵਿਅਕਤੀਗਤ ਤੌਰ ਤੇ ਦੇਸ਼ ਲਈ ਪਹਿਲਾ ਤਮਗ਼ਾ ਜਿੱਤਣ ਦੇ ਨਾਲ-ਨਾਲ ਸੰਸਾਰ ਪੱਧਰ ਤੇ ਸਭ ਤੋਂ ਵੱਧ ਅੰਕ ਪ੍ਰਾਪਤ ਕਰ ਦਾ ਨਵਾਂ ਰਿਕਾਰਡ ਵੀ ਸਿਰਜਿਆ ਸੀ। ਇਹ ਰਿਕਾਰਡ ਅੱਜ ਵੀ ਸਿਫ਼ਤ ਕੌਰ ਸਮਰਾ ਦਾ ਹੀ ਹੈ।

Spread the love