ਸਿਫ਼ਤ ਕੌਰ ਸਮਰਾ ਨੇ ਵਰਲਡ ਕੱਪ ’ਚ ਜਿੱਤਿਆ ਕਾਂਸੀ ਦਾ ਤਗਮਾ

ਫ਼ਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਜੁਲਾਈ ਮਹੀਨੇ ਪੈਰਿਸ ’ਚ ਹੋਣ ਵਾਲੀ ਉਲਪਿੰਕਸ ’ਚ ਸ਼ੂਟਿੰਗ ਖੇਡ ’ਚ ਕੁਆਲੀਫ਼ਾਈ ਕਰਕੇ, ਇੱਕ ਵਾਰ ਫ਼ਿਰ ਫ਼ਰੀਦਕੋਟ, ਪੰਜਾਬ ਅਤੇ ਭਾਰਤ ਦਾ ਨਾਮ ਸਾਰੇ ਸੰਸਾਰ ’ਚ ਰੌਸ਼ਨ ਕੀਤਾ ਸੀ। ਹੁਣ ਸਿਫ਼ਤ ਕੌਰ ਸਮਰਾ ਨੇ ਜਰਮਨੀ ਦੇ ਸ਼ਹਿਰ ਮਿਊਨਿਕ ਵਿਖੇ ਚੱਲ ਰਹੇ ਸੀਨੀਅਰ ਵਰਲਡ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਫ਼ਰੀਦਕੋਟ, ਪੰਜਾਬ ਅਤੇ ਦੇਸ਼ ਦਾ ਨਾਮ ਇੱਕ ਵਾਰ ਦੇਸ਼-ਦੁਨੀਆਂ ਅੰਦਰ ਰੌਸ਼ਨ ਕਰ ਦਿੱਤਾ ਹੈ। ਜਰਮਨੀ ਵਿਖੇ ਚੱਲ ਰਹੇ ਇਸ ਸੀਨੀਅਰ ਵਰਲਡ ਕੱਪ ’ਚ 100 ਖਿਡਾਰੀਆਂ ਨੇ ਭਾਗ ਲਿਆ। ਅੱਗੇ ਪ੍ਰਦਰਸ਼ਨ ਦੇ ਅਧਾਰ ਤੇ 8 ਖਿਡਾਰੀਆਂ ਦੀ ਚੋਣ ਕੀਤੀ ਗਈ। ਇਸ 8 ਖਿਡਾਰੀਆਂ ਦੀ ਚੋਣ ’ਚ ਭਾਰਤ ਵੱਲੋਂ ਇਕਲੌਤਲੀ ਸਿਫ਼ਤ ਕੌਰ ਸਮਰਾ ਦੀ ਚੋਣ ਹੋਈ ਤੇ ਫ਼ਿਰ ਫ਼ਾਈਨਲ ਮੁਕਾਬਲੇ ’ਚ ਸਿਫ਼ਤ ਕੌਰ ਸਮਰਾ ਨੇ ਦਮਦਾਰ ਖੇਡ ਵਿਖਾ ਕੇ ਕਾਂਸੀ ਦਾ ਤਗਮਾ ਜਿੱਤਿਆ।

Spread the love