ਨਿਊਯਾਰਕ, 24 ਸਤੰਬਰ (ਰਾਜ ਗੋਗਨਾ )-ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਨੀਂ ਦਿਨੀਂ ਅਮਰੀਕਾ ਦੇ ਕੂਟਨੀਤਕ ਦੌਰੇ ’ਤੇ ਹਨ। ਇਸ ਦੌਰਾਨ ਉਹ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੂੰ ਮਿਲ ਰਹੇ ਹਨ ਜਿਸ ਦੌਰਾਨ ਅੱਜ ਉਹਨਾਂ ਦੇ ਦੌਰੇ ਦੇ ਆਖ਼ਰੀ ਅਮਰੀਕਾ ਦੇ ਚੋਟੀ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਗੋਲਮੇਜ਼ ਬੈਠਕ ਦੇ ਦੋਰਾਨ ਉਹਨਾਂ ਨੇ ਏ. ਆਈ.ਸੈਮੀਕੰਡਕਟਜ਼, ਇਲੈਕਟ੍ਰਾਨਿਕਸ ਅਤੇ ਬਾਇੳ ਟੈਕਨਾਲੌਜੀ ਵਰਗੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।ਇਸ ਮੀਟਿੰਗ ਦੋਰਾਨ ਸੀ਼ਂ ਈ.ੳ ਸੁੰਦਰ ਪਿਚਈ, ਆਈ.ਬੀ ਐਮ ਦੇ ਸੀ.ਈ.ੳ ਅਰਵਿੰਦ ਕ੍ਰਿਸ਼ਨਾ, ਐਡੋਬ ਦੇ ਸੀ.ਈ.ੳ ਸ਼ਾਂਤਨੂ ਨਾਰਾਇਣ ਵੀ ਸ਼ਾਮਲ ਸਨ।ਅਮਰੀਕਾ ਫੇਰੀ ਤੇ ਨਿਊਯਾਰਕ ਵਿੱਖੇਂ ਪ੍ਰਵਾਸੀ ਭਾਰਤੀਆਂ ਦੇ ਰੂਬਰੂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਉਹ ਨਾ ਸੀ.ਐਮ.ਸਨ ਅਤੇ ਨਾ ਪੀ.ਐਮ. ਉਸ ਵੇਲੇ 29 ਰਾਜਾਂ ਦਾ ਦੌਰਾ ਕਰ ਚੁੱਕੇ ਹਨ।ਉਹਨਾਂ ਇਸ ਮੋਕੇ ਜਿੱਥੇ ਅਮਰੀਕਾ ਦੀਆਂ ਵੱਡੀਆਂ ਤਕਨੀਕੀ ਉਦਯੋਗਿਕ ਕੰਪਨੀਆਂ ਦੇ ਸੀ.ਈ.ਓਜ਼ ਨਾਲ ਮੁਲਾਕਾਤ ਕੀਤੀ ਸੀ।ਅਤੇ ਇਸੇ ਲੜੀ ਦੇ ਅਧੀਨ ਉਹਨਾਂ ਅਮਰੀਕਾ ਦੇ ਸਿੱਖ ਆਗੂਆਂ ਲਈ ਵੀ ਸਮਾਂ ਰਾਖਵਾਂ ਰੱਖਿਆ, ਜਿਸ ਦੌਰਾਨ ਅਮਰੀਕਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਅਤੇ ਅਮਰੀਕਾ ਦੇ ਨਾਮੀਂ ਉੱਘੇ ਸਿੱਖ ਕਾਰੋਬਾਰੀ ਅਤੇ ਭਾਰਤ ਸਰਕਾਰ ਤੋਂ ਐਵਾਰਡ ਹਾਸਲ ਕਰ ਚੁੱਕੇ ਸ: ਦਰਸ਼ਨ ਸਿੰਘ ਧਾਲੀਵਾਲ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਿੱਖਸ ਆਫ਼ ਅਮੈਰਿਕਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ, ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਉੱਘੇ ਸਿੱਖ ਆਗੂ ਸੁਖਪਾਲ ਸਿੰਘ ਧਨੋਆ ਵੀ ਸ਼ਾਮਿਲ ਸਨ। ਸ: ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਜਦੋਂ ਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫ਼ਤਿਹ ਸਾਂਝੀ ਕੀਤੀ ਤਾਂ ਸ੍ਰੀ ਮੋਦੀ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਦਾ ਜਵਾਬ ਸਤਿ ਸ੍ਰੀ ਅਕਾਲ ਬੋਲਦਿਆਂ ਬੜੇ ਜੋਸ਼ ਨਾਲ ਦਿੱਤਾ। ਜਸਦੀਪ ਸਿੰਘ ਜੱਸੀ’ ਨੇ ਗੱਲਬਾਤ ਦੋਰਾਨ ਦੱਸਿਆ , ਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਹੁੰਦਾ ਹੈ ਅਸੀਂ 2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਰਾਹੀਂ ਕਈ ਸਿੱਖ ਮਸਲੇ ਹੱਲ ਕਰਵਾਏ ਹਨ।
![](https://ontariopunjabinews.com/wp-content/uploads/2024/04/all-Insurance-lower.png)