‘ਸਿੱਖਸ ਆਫ ਅਮਰੀਕਾ’ ਸੰਸਥਾ ਨੇ ਗੁਰਦੁਆਰੇ ‘ਚ ਭਾਰਤੀ ਰਾਜਦੂਤ ਨਾਲ ਵਾਪਰੀ ਘਟਨਾਂ ਦੀ ਕੀਤੀ ਨਿੰਦਾ

ਨਿਊਯਾਰਕ, 29 ਨਵੰਬਰ (ਰਾਜ ਗੋਗਨਾ)- ਅਮਰੀਕਾ ਦੀ ਸਿੱਖਸ ਆਫ਼ ਅਮੇਰਿਕਾ ਨਾਂ ਦੀ ਸੰਸਥਾ ਦੇ ਸੰਸਥਾਪਕ ਅਤੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਅਤੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ’ ਨੇ ਕਿਹਾ ਕਿ ਗੁਰਦੁਆਰੇ ਅਰਦਾਸ ਲਈ ਹਨ ਅਤੇ ਇੱਥੇ ਰਾਜਨੀਤੀ ਜਾਂ ਨਿੱਜੀ ਵਿਚਾਰਾਂ ਲਈ ਕੋਈ ਥਾਂ ਨਹੀਂ ਹੈ।ਬੀਤੇਂ ਦਿਨ ਨਿਊਯਾਰਕ ਅਮਰੀਕਾ ਵਿੱਚ ਸਥਿੱਤ ਇੱਕ ਖਾਲਿਸਤਾਨੀ ਸਿੱਖ ਸੰਗਠਨ ਨੇ ਪਿਛਲੇ ਦਿਨੀਂ ਨਿਊਯਾਰਕ ਦੇ ਇੱਕ ਗੁਰਦੁਆਰੇ ਵਿੱਚ ਕੁਝ ਖਾਲਿਸਤਾਨੀ ਪੱਖੀ ਸਿੱਖਾਂ ਵੱਲੋਂ ਭਾਰਤੀ ਰਾਜਦੂਤ ਸ: ਤਰਨਜੀਤ ਸਿੰਘ ਸੰਧੂ ਨਾਲ ਕੀਤੇ ਗਏ ਦੁਰਵਿਵਹਾਰ ਦੀ ਸਿੱਖਸ ਆਫ਼ ਅਮੇਰਿਕਾ ਨੇ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।ਇੰਨਾਂ ਸਿੱਖ ਆਗੂਆਂ ਨੇ ਉਕਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਦੰਗਾਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਜਾਰੀ ਇੱਕ ਬਿਆਨ ਵਿੱਚ ਸਿੱਖਸ ਆਫ਼ ਅਮੇਰਿਕਾ ਦੇ ਇਸ ਸੰਗਠਨ ਨੇ ਕਿਹਾ,ਹੈ ਕਿ “ਗੁਰਦੁਆਰੇ ਪ੍ਰਾਰਥਨਾ ਦੇ ਸਥਾਨ ਹਨ ਅਤੇ ਇਹਨਾਂ ਵਿੱਚ ਰਾਜਨੀਤੀ ਜਾਂ ਨਿੱਜੀ ਸਿਆਸੀ ਵਿਚਾਰਾਂ ਲਈ ਕੋਈ ਥਾਂ ਨਹੀਂ ਹੈ। ਜਿਕਰਯੋਗ ਹੈ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਿਊਯਾਰਕ ਦੇ ਹਿਕਸਵਿਲੇ ਸਥਿੱਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਗਏ ਸਨ ਅਤੇ ਉਨ੍ਹਾਂ ਨੂੰ ਸਿਰੋਪਾਓ ਵੀ ਦਿੱਤਾ ਗਿਆ ਸੀ। ਉਸ ਸਮੇਂ ਵੱਖਵਾਦੀ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਸਥਿੱਤ ਗੁਰਦੁਆਰੇ ਦੇ ਪਾਰਕ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਤੇ ਉਹ ਇੱਕ ਹੋਰ ਅਖੌਤੀ ਵੱਖਵਾਦੀ ਸਿੱਖ ਆਗੂ ਦੇ ਕਤਲ ਦੀ ਕੋਸ਼ਿਸ਼ ਬਾਰੇ ਗੁਰਦੁਆਰੇ ਵਿੱਚ ਅਰਦਾਸ ਕਰਨ ਵੀ ਗਿਆ ਸੀ। ਸੰਧੂ ਨੂੰ ਗੁਰਦੁਆਰੇ ‘ਚ ਦਾਖ਼ਲ ਹੋਣ ਵਾਲੇ ਖਾਲਿਸਤਾਨੀਆ ਨੇ ਕਈ ਸਵਾਲ ਪੁੱਛ ਕੇ ਬਹੁਤ ਪ੍ਰੇਸ਼ਾਨ ਵੀ ਕੀਤਾ।ਰਾਜਦੂਤ ਸੰਧੂ ਮੁਸ਼ਕਿਲ ਨਾਲ ਉਨ੍ਹਾਂ ਵਿੱਚੋਂ ਨਿਕਲ ਕੇ ਆਪਣੀ ਗੱਡੀ ਤੱਕ ਪਹੁੰਚ ਸਕਿਆ।ਇਸ ਘਟਨਾ ਦਾ ਜ਼ਿਕਰ ਕਰਦਿਆਂ ਸਿੱਖਸ ਆਫ ਅਮਰੀਕਾ ਦੇ ਸੰਸਥਾਪਕ ਅਤੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਪ੍ਰਧਾਨ ਕੰਵਲ ਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਗੁਰਦੁਆਰੇ ਅਰਦਾਸ ਲਈ ਹੁੰਦੇ ਹਨ, ਇੱਥੇ ਸਿਆਸਤ ਜਾਂ ਨਿੱਜੀ ਸਿਆਸੀ ਵਿਚਾਰਾਂ ਲਈ ਕੋਈ ਵੀ ਥਾਂ ਨਹੀਂ ਹੈ।

Spread the love