ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ

ਸਿੰਗਾਪੁਰ ‘ਚ ਭਾਰਤੀ ਮੂਲ ਦੇ ਇਕ ਵਿਆਹੁਤਾ ਵਿਅਕਤੀ ਨੂੰ ਸੋਮਵਾਰ ਨੂੰ ਗੈਰ ਇਰਾਦਤਨ ਹਤਿਆ ਦਾ ਦੋਸ਼ੀ ਮੰਨਣ ਤੋਂ ਬਾਅਦ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਵਿਅਕਤੀ ਨੇ ਅਪਣੀ ਪ੍ਰੇਮਿਕਾ ਨੂੰ ਹੋਰ ਮਰਦਾਂ ਨਾਲ ਸਬੰਧ ਰੱਖਣ ਨੂੰ ਲੈ ਕੇ ਗੁੱਸੇ ‘ਚ ਧੱਕਾ ਦੇ ਦਿਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਐੱਮ ਕ੍ਰਿਸ਼ਨਨ ਨੇ ਮਲਿਕਾ ਬੇਗਮ ਰਹਿਤੰਸਾ ਅਬਦੁਲ ਰਹਿਮਾਨ (40) ਨਾਲ ਹੋਰ ਮਰਦਾਂ ਨਾਲ ਸਬੰਧ ਬਣਾਉਣ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਸੀ। ਮੱਲਿਕਾ ਦੀ ਮੌਤ 17 ਜਨਵਰੀ 2019 ਨੂੰ ਹੋਈ ਸੀ। ‘ਟੂਡੇ’ ਅਖਬਾਰ ਮੁਤਾਬਕ 40 ਸਾਲਾ ਕ੍ਰਿਸ਼ਨਨ ਨੇ ਪਿਛਲੇ ਹਫਤੇ ਹਾਈ ਕੋਰਟ ‘ਚ ਅਪਣਾ ਜੁਰਮ ਕਬੂਲ ਕੀਤਾ ਸੀ।

Spread the love