ਰਾਜਸਥਾਨ ‘ਚ ਸੜਕ ਹਾਦਸੇ ਵਿਚ ਪੰਜਾਬ ਦੇ ਰਹਿਣ ਵਾਲੇ ਇਕੋ ਪ੍ਰਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੀਕਾਨੇਰ ਦੇ ਮਹਾਜਨ ਥਾਣਾ ਅਧੀਨ ਪੈਂਦੇ ਜੈਤਪੁਰ ਟੋਲ ਨੇੜੇ ਭਾਰਤਮਾਲਾ ਪ੍ਰੋਜੈਕਟ ਤਹਿਤ ਬਣੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਵੇਅ ‘ਤੇ ਵੀਰਵਾਰ ਰਾਤ ਕਰੀਬ 9.15 ਵਜੇ ਵਾਪਰਿਆ। ਸਾਲਾਸਰ ਜਾ ਰਹੇ ਪ੍ਰਵਾਰ ਦੀ ਚੌਲਾਂ ਦੀ ਭਰੀ ਟਰਾਲੀ ਨਾਲ ਟੱਕਰ ਹੋ ਗਈ। ਕਾਰ ‘ਚ ਸਵਾਰ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੂੰ ਇਲਾਜ ਲਈ ਪੱਲੂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਿਵ ਕੁਮਾਰ ਗੁਪਤਾ (50), ਉਸ ਦੀ ਪਤਨੀ ਆਰਤੀ (48), ਬੇਟੀ ਸੁਨੈਨਾ (24), ਭੂਮੀ (16), ਪੁੱਤਰ ਨੀਰਜ ਗੁਪਤਾ (22) ਤੇ ਖੇਮੰਤ ਉਰਫ਼ ਡੱਗੂ (12) ਵਜੋਂ ਹੋਈ ਹੈ।
