ਲੁਟੇਰਿਆਂ ਨੇ ਟਰਾਂਸਪੋਰਟ ਮੰਤਰੀ ਲੁੱਟਿਆ ਤੇ ਅੰਗ ਰੱਖਿਅਕਾਂ ਤੋਂ ਹਥਿਆਰ ਖੋਹੇ !

ਹਾਈਵੇਅ ਤੇ ਹੀ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ‘ਤੇ ਦੇਸ਼ ਦੇ ਮੰਤਰੀ ਨੂੰ ਲੁੱਟਣ ਅਤੇ ਉਸ ਦੇ ਦੋ ਅੰਗ ਰੱਖਿਅਕਾਂ ਤੋਂ ਹਥਿਆਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲੀਸ ਲੁਟੇਰਿਆ ਦੀ ਭਾਲ ਕਰ ਰਹੀ ਹੈ। ਲੁੱਟ ਦੀ ਘਟਨਾ ਉਦੋਂ ਵਾਪਰੀ ਜਦੋਂ ਟਰਾਂਸਪੋਰਟ ਮੰਤਰੀ ਸਿੰਡੀਸੀਵੇ ਚਿਕੁੰਗਾ ਦੇ ਅੰਗ ਰੱਖਿਅਕ ਸਵੇਰੇ ਹਾਈਵੇਅ ‘ਤੇ ਆਪਣੀ ਗੱਡੀ ਦਾ ਪੈਂਚਰ ਹੋਇਆ ਟਾਇਰ ਬਦਲ ਰਹੇ ਸਨ। ਇਸ ਦੌਰਾਨ ਤਿੰਨ ਬੰਦੂਕਧਾਰੀ ਝਾੜੀਆਂ ‘ਚੋਂ ਬਾਹਰ ਆਏ ਅਤੇ ਉਨ੍ਹਾਂ ਨੇ ਅੰਗ ਰੱਖਿਅਕਾਂ ਦੇ ਹਥਿਆਰ ਖੋਹ ਲਏ ਅਤੇ ਉਨ੍ਹਾਂ ਨੂੰ ਜ਼ਮੀਨ ‘ਤੇ ਲੰਮੇ ਪਾ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਨੇ ਚਿਕੁੰਗਾ ਵੱਲ ਬੰਦੂਕ ਤਾਣੀ ਅਤੇ ਉਨ੍ਹਾਂ ਦੀਆਂ ਕੁਝ ਨਿੱਜੀ ਚੀਜ਼ਾਂ ਲੁੱਟ ਲਈਆਂ।

Spread the love