ਲੈਂਡਿੰਗ ਦੌਰਾਨ ਜਹਾਜ਼ ਕਰੈਸ਼ , 28 ਯਾਤਰੀਆਂ ਦੀ ਮੌਤ

ਦੱਖਣੀ ਕੋਰੀਆ ‘ਚ ਐਤਵਾਰ ਨੂੰ ਮੁਆਨ ਏਅਰਪੋਰਟ ‘ਤੇ ਇਕ ਜਹਾਜ਼ ਹਾਦਸੇ ‘ਚ ਘੱਟੋ-ਘੱਟ 28 ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਹੈ। ਜਹਾਜ਼ ਬੈਂਕਾਕ ਤੋਂ ਵਾਪਸ ਆ ਰਿਹਾ ਸੀ। ਫਲਾਈਟ ‘ਚ 175 ਯਾਤਰੀ ਸਵਾਰ ਦੱਸੇ ਜਾ ਰਹੇ ਹਨ। ਜਹਾਜ਼ ਵਿਚ ਚਾਲਕ ਦਲ ਦੇ ਛੇ ਮੈਂਬਰ ਵੀ ਸਵਾਰ ਸਨ। ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਜਾਣਕਾਰੀ ਮੁਤਾਬਕ ਇਹ ਜਹਾਜ਼ ਜੇਜੂ ਏਅਰ ਦਾ ਸੀ ਅਤੇ ਬੋਇੰਗ 737-800 ਸੀ। ਅੱਗ ਬੁਝਾਉਣ ਤੋਂ ਬਾਅਦ ਬਚਾਅ ਅਧਿਕਾਰੀ ਜਹਾਜ਼ ‘ਚੋਂ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਮਾਮਲੇ ‘ਚ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Spread the love