ਝਾਰਖੰਡ ਦੀ ਉਪ-ਰਾਜਧਾਨੀ ਦੁਮਕਾ ‘ਚ ਸ਼ੁੱਕਰਵਾਰ ਦੇਰ ਰਾਤ ਵੱਖ-ਵੱਖ ਬਾਈਕ ‘ਤੇ ਆਪਣੇ ਪਤੀ ਨਾਲ ਟੂਰ ‘ਤੇ ਗਈ ਇਕ ਸਪੇਨਿਸ਼ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਘਟਨਾ ਤੋਂ ਬਾਅਦ ਇਸ 28 ਸਾਲਾ ਸਪੈਨਿਸ਼ ਔਰਤ ਨੂੰ ਸਰਾਏਹਾਟ ਸੀਐਚਸੀ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਹੰਸਡੀਹਾ ਥਾਣਾ ਖੇਤਰ ਦੇ ਕੁਰਮਹਾਟ ਨੇੜੇ ਵਾਪਰੀ ਦੱਸੀ ਜਾਂਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਪੀ ਪੀਤਾਂਬਰ ਸਿੰਘ ਖੇਹਰ ਦੇਰ ਰਾਤ ਮੌਕੇ ‘ਤੇ ਪਹੁੰਚੇ ਅਤੇ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ। ਔਰਤ ਨਾਲ ਕੁੱਟਮਾਰ ਵੀ ਕੀਤੀ ਗਈ। ਸਰਾਏਹਾਟ ਸੀਐਚਸੀ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਦੁਮਕਾ ਲਿਆਂਦਾ ਗਿਆ। ਸਪੇਨ ਦੀ ਇਹ ਔਰਤ ਆਪਣੇ ਪਤੀ ਨਾਲ ਬਾਈਕ ਟੂਰ ‘ਤੇ ਗਈ ਸੀ। ਉਹ ਦੁਮਕਾ ਦੇ ਰਸਤੇ ਭਾਗਲਪੁਰ ਜਾ ਰਹੀ ਸੀ। ਇਸ ਦੌਰਾਨ ਰਾਤ ਕਰੀਬ 12 ਵਜੇ ਉਹ ਹੰਸਡੀਹਾ ਬਾਜ਼ਾਰ ਦੇ ਸਾਹਮਣੇ ਸੁੰਨਸਾਨ ਜਗ੍ਹਾ ‘ਤੇ ਟੈਂਟ ਲਗਾ ਕੇ ਸੌਂ ਗਈ। ਉਸੇ ਸਮੇਂ ਆਸ-ਪਾਸ ਦੇ ਕੁਝ ਨੌਜਵਾਨ ਆ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਸ ਦੀ ਕੁੱਟਮਾਰ ਵੀ ਕੀਤੀ ਗਈ।
