ਇਟਲੀ ਚੋ ਪੰਥਕ ਮਸਲਿਆਂ ਦੇ ਹੱਲ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦਾ ਗਠਨ ਹੋਇਆ
ਮਿਲਾਨ ਇਟਲੀ ( ਸਾਬੀ ਚੀਨੀਆ) ਇਟਲੀ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਵਿਖੇ ਪਿਛਲੇ ਦਿਨੀ ਸੈਂਟਰ ਇਟਲੀ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਦੇ ਹੋਏ ਭਰਵੇਂ ਇਕੱਠ ਦੌਰਾਨ ਸੈਂਟਰ ਇਟਲੀ ਵਿਚ ਵੱਸਦੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਸੰਗਤਾਂ ਵੱਲੋ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦੇ ਪ੍ਰਬੰਧਾਂ ਨਾਲ ਸਬੰਧਤ ਵਿਚਾਰ ਵਟਾਂਦਰੇ ਕਰਨ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵੀ ਸੁਸਾਇਟੀ (ਲਾਸੀਓ) ਦਾ ਗਠਨ ਕੀਤਾ ਗਿਆ ਹੈ ਇਸ ਮੌਕੇ ਤੇ ਮੌਜੂਦਾਂ ਸੰਗਤਾਂ ਵੱਲੋ ਰਘਵਿੰਦਰ ਸਿੰਘ ਮਿੰਟਾ ਹੁਣਾਂ ਦੀਆਂ ਪਿਛਲੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨਾਂ ਨੂੰ ਮੁੱਖ ਸੇਵਾਦਾਰ ਵਜੋ ਸੇਵਾ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਭਾਈ ਸਾਹਿਬ ਸਮੇਂ ਸਮੇਂ ਸਿਰ ਇੱਥੇ ਵੱਸਦੇ ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਸਭ ਨੂੰ ਨਾਲ ਲੈਕੇ ਚੱਲਣ ਦੀ ਯੋਗਤਾ ਵੀ ਰੱਖਦੇ ਹਨ । ਇਸ ਮੌਕੇ ਮੌਜੂਦਾਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਿੱਚੋਂ ਇੱਕ ਇੱਕ ਮੈਂਬਰ ਲੈਕੇ ਨਵੀਂ ਕਮੇਟੀ ਦੀ ਗਠਨ ਕੀਤਾ ਗਿਆ ਹੈ | ਜੋ ਹਰ ਤਰ੍ਹਾਂ ਦੇ ਧਾਰਮਿਕ ਮਸਲਿਆਂ ਅਤੇ ਰੋਜੀ ਰੋਟੀ ਖਾਤਿਰ ਵਿਦੇਸ਼ ਆਏ ਪੰਜਾਬੀਆ ਨੂੰ ਹਰ ਤਰ੍ਹਾਂ ਦਾ ਸਹਿਯੋਗ ਮਹੁੱਈਆ ਕਰਵਾਏਗੀ ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਮੌਤਾਂ ਭਾਈਚਾਰੇ ਲਈ ਪ੍ਰਸ਼ਾਨੀ ਦਾ ਕਾਰਨ ਬਣੀਆ ਹੋਈਆਂ ਹਨ ਆਉਂਦੇ ਦਿਨਾਂ ਵਿੱਚ ਇਹ ਸੁਸਾਇਟੀ ਮ੍ਰਿਤਕ ਦੇਹਾਂ ਨੂੰ ਸਸਤਾ ਰੇਟਾਂ ਤੇ ਉਨਾਂ ਦੇ ਪਰਿਵਾਰਾਂ ਤੱਕ ਪਹੁੱਚਾਉਣ ਲਈ ਵੀ ਬਣਦੀ ਮਦਦ ਕਰੇਗੀ ।ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਚੁਣੇ ਹੋਏ ਅਹੁੱਦੇਦਾਰਾਂ ਨੇ ਕੁੱਲ 12 ਦੇ ਕਰੀਬ ਮਤੇ ਵੀ ਪਾਏ ਹਨ ਜਿੰਨਾਂ ਸਖ਼ਤ ਫੈਸਲਿਆ ਲਿਆ ਗਿਆ ਹੈ ਕਿ ਵਿਆਹ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਵੀ ਮੈਰਿਜ ਪੈਲਸ ਵਿੱਚ ਨਹੀ ਜਾਣੇ ਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਕਿਸੇ ਦੇ ਘਰ ਜਾਵੇਗਾ ਤਾਂ ਪੰਜ ਸਿੰਘ ਸਾਹਿਬਾਨ ਦਾ ਹੁਣਾਂ ਲਾਜ਼ਮੀ ਹੈ ਤੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਕੇ ਹਰ ਪ੍ਰਕਿਰਿਆ ਕੀਤੀ ਜਾਵੇਗੀ ਇਸ ਦੌਰਾਨ ਜਿਹੜੇ ਗੁਰਦੁਆਰਿਆਂ ਦੇ ਕਮੇਟੀ ਮੈਂਬਰ ਸ਼ਾਮਿਲ ਨਹੀ ਹੋ ਸਕੇ ਉਨਾਂ ਨੇ ਫੋਨ ਕਾਲ ਜ਼ਰੀਏ ਆਪਣੀ ਸਹਿਮਤੀ ਪ੍ਰਗਟਾਈ ਹੈ ਦੱਸਣਯੋਗ ਹੈ ਕਿ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਗੁਰਮਿਤ ਅਨੁਸਾਰ ਚਲਾਉਣ ਲਈ ਇਸ ਨਵੀਂ ਬਣੀ ਸੰਸਥਾ ਵੱਲੋ ਆਉਂਦੇ ਦਿਨਾਂ ਵਿੱਚ ਵੱਖ ਵੱਖ ਗੁਰਦੁਆਰਿਆਂ ਵਿੱਚ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਵਿੱਚ ਪਹਿਲਾਂ ਵੀ ਅਜਿਹੀਆਂ ਕਈ ਕਮੇਟੀਆਂ ਬਣੀਆਂ ਹੋਈਆਂ ਹਨ ਤੇ ਹੁਣਾਂ ਵੇਖਣਾ ਹੋਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬਣੀ ਇਹ ਸੁਸਾਇਟੀ ਸਿੱਖਾਂ ਦੇ ਕਿਹੜੇ ਕਿਹੜੇ ਮਸਲੇ ਹੱਲ ਕਰਵਾਉਣ ਵਿੱਚ ਕਾਮਯਾਬ ਹੁੰਦੀ ਹੈ ।
ਭਾਈ ਰਘਵਿੰਦਰ ਸਿੰਘ ਮਿੰਟਾ ਨੂੰ ਮੁੱਖ ਸੇਵਾਦਾਰ ਵਜੋਂ ਸੇਵਾ ਸੌਂਪ ਦੇ ਹੋਏ ਪ੍ਰਬੰਧਕ ਫੋਟੋ ਸਾਬੀ ਚੀਨੀਆ
