ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ

ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ‘ਤੇ ਬੁੱਧਵਾਰ ਨੂੰ ਫਗਵਾੜਾ ਅਤੇ ਗੁਰਾਇਆ ਵਿਚਾਲੇ ਪਥਰਾਅ ਕੀਤਾ ਗਿਆ। ਜਿਸ ਕਾਰਨ ਟਰੇਨ ‘ਚ ਮੌਜੂਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਰਪੀਐਫ ਅਤੇ ਜੀਆਰਪੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੇਨ ਦੇ ਸੀ-3 ਕੋਚ ‘ਤੇ ਪਥਰਾਅ ਕੀਤਾ ਗਿਆ। ਜਿਸ ਵਿੱਚ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨੁਕਸਾਨੇ ਗਏ।

Spread the love