ਸੰਗਤਾਂ ਲਈ ਬਣੇ ਵਾਸ਼ਰੂਮ ਸਾਫ਼ ਕਰਨਗੇ ਗੁਨਾਹਗਾਰ ਐਲਾਨੇ ਅਕਾਲੀ ਆਗੂ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਬੋਧਨ ਕਰਦੇ ਹੋਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਹਨ। ਇਨ੍ਹਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ ,ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਕੱਲ੍ਹ ਯਾਨੀ 3 ਦਸੰਬਰ ਤੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਲਈ ਬਣੇ ਵਾਸ਼ਰੂਮਾਂ ਦੀ 12 ਤੋਂ 1 ਵਜੇ ਤੱਕ ਸਫ਼ਾਈ ਕਰਨਗੇ ਤੇ ਇਸ ਤੋਂ ਬਾਅਦ ਇਸ਼ਨਾਨ ਕਰਕੇ ਇਕ ਘੰਟਾ ਲੰਗਰ ਵਿਚ ਜਾ ਕੇ ਭਾਂਡੇ ਮਾਂਜਣਗੇ, ਇਕ ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਦੇ ਗਲਾਂ ਵਿਚ ਤਖ਼ਤੀਆਂ ਪਾਈਆਂ ਜਾਣਗੀਆਂ।

Spread the love