ਕੰਗਨਾ ਥੱਪੜ ਕਾਂਡ ‘ਤੇ ਬੋਲੇ ਸੁਖਜਿੰਦਰ ਰੰਧਾਵਾ, ਕਿਹਾ- ‘ਪਹਿਲਾਂ, ਸੋਚ ਕੇ ਗੱਲ ਕਰੋ..’

ਕੰਗਨਾ ਰਣੌਤ-ਸੀਆਈਐਸਐਫ ਕਾਂਸਟੇਬਲ ਥੱਪੜ ਕਾਂਡ ‘ਤੇ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦਿੱਲੀ ‘ਚ ਕਾਂਗਰਸ ਦੀ ਬੈਠਕ ਵਿਚ ਸ਼ਾਮਲ ਹੋਣ ਪਹੁੰਚੇ ਰੰਧਾਵਾ ਨੇ ਕਿਹਾ ਕਿ ਸੁਰੱਖਿਆ ਜਾਂਚ ਦੌਰਾਨ ਜੇ ਕੋਈ ਕਿਸੇ ਨੂੰ ਥੱਪੜ ਮਾਰਦਾ ਹੈ ਤਾਂ ਮੈਂ ਇਸ ਦਾ ਸਮਰਥਨ ਨਹੀਂ ਕਰਦਾ। ਅਜਿਹਾ ਨਹੀਂ।ਰੰਧਾਵਾ ਨੇ ਕਿਹਾ ਕਿ ਮੈਂ ਕੰਗਨਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਡਮ ਪਹਿਲਾਂ ਸੋਚੋ ਤੇ ਫਿਰ ਬੋਲੋ। ਅਸੀਂ ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਖੂਨ ਵਹਾਇਆ ਹੈ। ਸਾਨੂੰ ਨਹੀਂ ਪਤਾ ਕਿ ਉਹ ਉਸ ਸਮੇਂ ਕਿੱਥੇ ਸੀ ਜਾਂ ਭਾਜਪਾ ਕਿੱਥੇ ਸੀ…ਉਸ ਨੇ ਜੋ ਕਿਹਾ ਉਹ ਗਲਤ ਹੈ, ਅਸੀਂ ਸੰਸਦ ਵਿੱਚ ਜਵਾਬ ਦਿਆਂਗੇ।

Spread the love