ਸੁਖਰਾਜ ਸਿੰਘ ਵੱਲੋਂ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ

ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਵੱਲੋਂ ਗਿੱਦੜਬਾਹਾ ਵਿਧਾਨ ਸਭਾ ਤੋਂ ਅਗਾਮੀਂ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾਂ ਕਿ ਜੇਕਰ ਸਿੱਖ ਸੰਗਤਾ ਉਹਨਾਂ ਨੂੰ ਹੁਕਮ ਕਰਦੀਆਂ ਅਤੇ ਉਹਨਾਂ ਦਾ ਸਾਥ ਦਿੰਦੀਆਂ ਤਾਂ ਉਹਨਾਂ ਵੱਲੋਂ ਗਿੱਦੜਬਾਹਾ ਲੋਕ ਸਭਾ ਹਲਕੇ ਤੋਂ ਜਿਮਨੀ ਚੋਣ ਲੜੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦੀ ਤਾਂ ਇਨਸਾਫ ਲੈਣ ਲਈ ਸਾਨੂੰ ਖੁਦ ਉਹਨਾਂ ‘ਚ ਜਾਣਾ ਪਵੇਗਾ।

Spread the love