ਸੁਨੀਤਾ ਵਿਲੀਅਮਜ਼ ਤੀਜੀ ਵਾਰ ਪੁਲਾੜ ਪਹੁੰਚੀ, ਸਪੇਸ ਸਟੇਸ਼ਨ ‘ਚ ਡਾਂਸ ਕਰਕੇ ਮਨਾਇਆ ਜਸ਼ਨ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਇੱਕ ਹੋਰ ਸਾਥੀ ਨਾਲ ਤੀਜੀ ਵਾਰ ਪੁਲਾੜ ਪਹੁੰਚੀ ਹੈ। ਇਸ ਨਾਲ ਦੋਵਾਂ ਨੇ ਬੋਇੰਗ ਕੰਪਨੀ ਦੇ ਸਟਾਰਲਾਈਨਰ ਪੁਲਾੜ ਯਾਨ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚ ਦਿੱਤਾ। ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਲੈ ਕੇ ਬੋਇੰਗ ਦੇ ਕਰੂ ਫਲਾਈਟ ਟੈਸਟ ਮਿਸ਼ਨ ਨੇ ਕਈ ਦੇਰੀ ਤੋਂ ਬਾਅਦ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਉਡਾਣ ਭਰੀ। ਵਿਲੀਅਮਜ਼ ਨੇ ਇਸ ਤਰ੍ਹਾਂ ਦੇ ਮਿਸ਼ਨ ‘ਤੇ ਉਡਾਣ ਭਰਨ ਵਾਲੀ ਪਹਿਲੀ ਮਹਿਲਾ ਵਜੋਂ ਵੀ ਇਤਿਹਾਸ ਰਚ ਦਿੱਤਾ।ਸੁਨੀਤਾ (59) ਇੱਕ ਨਵੇਂ ਪੁਲਾੜ ਯਾਨ ਨੂੰ ਚਲਾਉਣ ਅਤੇ ਟੈਸਟ ਕਰਨ ਵਾਲੀ ਪਹਿਲੀ ਔਰਤ ਬਣ ਗਈ। ਵਿਲੀਅਮਜ਼, ਜੋ ਪਹਿਲਾਂ ਭਗਵਾਨ ਗਣੇਸ਼ ਦੀ ਮੂਰਤੀ ਅਤੇ ਭਗਵਦ ਗੀਤਾ ਨੂੰ ਪੁਲਾੜ ਵਿੱਚ ਲੈ ਜਾ ਚੁੱਕੀ ਹੈ, ਆਪਣੀ ਤੀਜੀ ਯਾਤਰਾ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚ ਗਈ ਹੈ। ਪੁਲਾੜ ਸਟੇਸ਼ਨ ‘ਤੇ ਪਹੁੰਚ ਕੇ ਉਨ੍ਹਾਂ ਨੇ ਡਾਂਸ ਕਰਕੇ ਜਸ਼ਨ ਮਨਾਇਆ।

 

Spread the love