ਸੁਨੀਲ ਸਾਂਗਵਾਨ ਜਿਨ੍ਹਾਂ ਦੇ ਜੇਲ੍ਹਰ ਰਹਿੰਦਿਆਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲੀ ਤੇ ਹੁਣ ਭਾਜਪਾ ਦੇ ਉਮੀਦਵਾਰ ਬਣੇ

ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬਲਾਤਕਾਰ ਅਤੇ ਕਤਲ ਮਾਮਲੇ ’ਚ ਬੰਦ ਰਾਮ ਰਹੀਮ ਨੂੰ ਜਦੋਂ 6 ਵਾਰ ਪੈਰੋਲ ਅਤੇ ਫਰਲੋ ਮਿਲੀ ਤਾਂ ਉਸ ਵੇਲੇ ਜੇਲ੍ਹਰ ਰਹੇ, ਸਾਬਕਾ ਜੇਲ੍ਹਰ ਨੂੰ ਭਾਜਪਾ ਨੇ ਦਾਦਰੀ ਤੋਂ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨਿਆ ਹੈ।ਭਾਜਪਾ ਨੇ ਦਾਦਰੀ ਤੋਂ ਬਬੀਤਾ ਫੋਗਾਟ ਦੀ ਟਿਕਟ ਰੱਦ ਕਰਕੇ ਹੁਣ ਸੁਨੀਲ ਸਾਂਗਵਾਨ ਨੂੰ ਮੈਦਾਨ ’ਚ ਉਤਾਰਿਆ ਹੈ।ਸੁਨੀਲ ਸਾਂਗਵਾਨ ਜੇਲ੍ਹ ਸੁਪਰਡੈਂਟ ਦੇ ਅਹੁਦੇ ਤੋਂ ਵੀਆਰਐੱਸ ਯਾਨੀ ਸਵੈ-ਇੱਛਤ ਸੇਵਾਮੁਕਤੀ ਲੈ ਕੇ ਇਸੇ ਹਫ਼ਤੇ ਭਾਜਪਾ ’ਚ ਸ਼ਾਮਲ ਹੋਏ ਹਨ।ਸੇਵਾ-ਮੁਕਤੀ ਤੋਂ ਪਹਿਲਾਂ ਸੁਨੀਲ ਸਾਂਗਵਾਨ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ’ਚ ਬਤੌਰ ਜੇਲ੍ਹਰ ਸੇਵਾਵਾਂ ਨਿਭਾ ਰਹੇ ਸਨ ਅਤੇ ਰੋਹਤਕ ਜੇਲ੍ਹ ’ਚ ਉਹ ਤਕਰਬੀਨ 5 ਸਾਲ ਤੱਕ ਜੇਲ੍ਹ ਸੁਪਰਡੈਂਟ ਵੱਜੋਂ ਨਿਯੁਕਤ ਰਹੇ ਸਨ।
2017 ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ। ਆਪਣੀ ਸਜ਼ਾ ਦਾ ਸਮਾਂ ਉਨ੍ਹਾਂ ਨੇ ਹਰਿਆਣਾ ਦੀ ਰੋਹਤਕ ਤੇ ਸੁਨਾਰੀਆ ਜੇਲ੍ਹ ਵਿੱਚ ਬਿਤਾਇਆ।ਸੁਨੀਲ ਸਾਂਗਵਾਨ ਉਸ ਸਮੇਂ ਰੋਹਤਕ ਜੇਲ੍ਹ ਦੇ ਜੇਲ੍ਹਰ ਸਨ।ਉਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਗੁਰੂਗ੍ਰਾਮ ਦੀ ਜੇਲ੍ਹ ’ਚ ਹੋ ਗਿਆ ਅਤੇ ਹੁਣ ਇਸੇ ਮਹੀਨੇ ਦੀ ਇੱਕ ਤਰੀਕ ਨੂੰ ਉਨ੍ਹਾਂ ਨੇ ਆਪਣੀ ਰਹਿੰਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਪਾਰਟੀ ਨੇ ਉਨ੍ਹਾਂ ਨੂੰ ਦਾਦਰੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ।

Spread the love