ਨਾਸਾ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ। ਪੁਲਾੜ ਤੋਂ ਨਾਸਾ ਦੇ ਦੋ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਵਾਪਸੀ ਨੂੰ ਫਿਰ ਤੋਂ ਮੁਲਤਵੀ ਕਰ ਦਿੱਤਾ ਗਿਆ ਹੈ।ਸੁਨੀਤਾ ਵਿਲੀਅਮਸ ਨੂੰ ਧਰਤੀ ‘ਤੇ ਪਰਤਣ ਲਈ ਅਜੇ ਹੋਰ ਸਮਾਂ ਲੱਗ ਸਕਦਾ ਹੈ। ਨਾਸਾ ਨੇ ਕਿਹਾ ਕਿ ਹੁਣ ਪੁਲਾੜ ਯਾਤਰੀਆਂ ਨੂੰ ਘੱਟੋ-ਘੱਟ ਮਾਰਚ 2025 ਦੇ ਅੰਤ ਤੱਕ ਇੰਤਜ਼ਾਰ ਕਰਨਾ ਹੋਵੇਗਾ। ਇਹ ਮਿਤੀ ਅਪ੍ਰੈਲ ਦੀ ਸ਼ੁਰੂਆਤ ਤੱਕ ਵੀ ਵਧ ਸਕਦੀ ਹੈ। ਨਾਸਾ ਮੁਤਾਬਕ ਸਪੇਸਐਕਸ ਨੂੰ ਸੁਨੀਤਾ ਵਿਲੀਅਮਸ ਨੂੰ ਪੁਲਾੜ ਤੋਂ ਵਾਪਸ ਲਿਆਉਣ ਲਈ ਨਵਾਂ ਕੈਪਸੂਲ ਬਣਾਉਣਾ ਹੋਵੇਗਾ। ਸਪੇਸਐਕਸ ਨੂੰ ਇਸ ਨੂੰ ਬਣਾਉਣ ‘ਚ ਸਮਾਂ ਲੱਗੇਗਾ, ਜਿਸ ਕਾਰਨ ਮਿਸ਼ਨ ‘ਚ ਦੇਰੀ ਹੋਵੇਗੀ। ਬੋਇੰਗ ਦੀ ਪਹਿਲੀ ਪੁਲਾੜ ਯਾਤਰੀ ਉਡਾਣ ‘ਚ ਦੋਵੇਂ ਪਰੀਖਣ ਪਾਇਲਟਾਂ ਨੇ 5 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ। ਬੋਇੰਗ ਨੇ ਉਨ੍ਹਾਂ ਨੂੰ ਪੁਲਾੜ ਸਟੇਸ਼ਨ ‘ਤੇ ਛੱਡਣ ਅਤੇ ਧਰਤੀ ‘ਤੇ ਵਾਪਿਸ ਆਉਣ ਤੋਂ ਬਾਅਦ ਦੋਵਾਂ ਨੂੰ ਸਿਰਫ ਇਕ ਹਫਤੇ ਲਈ ਉਥੇ ਰਹਿਣ ਦੀ ਯੋਜਨਾ ਬਣਾਈ ਗਈ ਸੀ, ਪਰ ਤਕਨੀਕੀ ਅਤੇ ਸਮਾਂ-ਸਾਰਣੀ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਦੇ ਮਿਸ਼ਨ ਨੂੰ ਕਈ ਵਾਰ ਵਧਾਇਆ ਗਿਆ ਹੈ।