ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨਿਆਂ ਬਾਅਦ ਬੁੱਧਵਾਰ ਨੂੰ ਧਰਤੀ ‘ਤੇ ਪਰਤ ਆਏ ਹਨ। ਸਾਰੇ ਪੁਲਾੜ ਯਾਤਰੀਆਂ ਨੇ ਧਰਤੀ ‘ਤੇ ਸਫਲ ਲੈਂਡਿੰਗ ਕੀਤੀ ਹੈ। ਪੂਰੀ ਟੀਮ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਨਾਸਾ ਨੇ ਪ੍ਰੈੱਸ ਕਾਨਫਰੰਸ ‘ਚ ਪੂਰੇ ਮਿਸ਼ਨ ਨੂੰ ਸਫ਼ਲ ਕਰਾਰ ਦਿੱਤਾ ਹੈ। ਨਾਸਾ ਨੇ ਕਿਹਾ ਕਿ ਸਭ ਕੁਝ ਯੋਜਨਾ ਦੇ ਮੁਤਾਬਕ ਹੋਇਆ ਅਤੇ ਸਾਰੇ ਪੁਲਾੜ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।ਇਹ ਚਾਰੇ ਪੁਲਾੜ ਯਾਤਰੀ ਮੰਗਲਵਾਰ (18 ਮਾਰਚ) ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਤਾਂ ਇਸਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਇਸ ਦੌਰਾਨ ਕਰੀਬ 7 ਮਿੰਟ ਤੱਕ ਸੰਚਾਰ ਬਲੈਕਆਊਟ ਰਿਹਾ।ਦੋਵੇਂ ਨੌਂ ਮਹੀਨਿਆਂ ਤੋਂ ਵੱਧ ਸਮੇਂ ਤੱਕ ਪੁਲਾੜ ਵਿੱਚ ਰਹਿਣ ਤੋਂ ਬਾਅਦ ਧਰਤੀ ‘ਤੇ ਵਾਪਸ ਆਏ ਹਨ। ਕੈਪਸੂਲ ਖੋਲ੍ਹਣ ਤੋਂ ਬਾਅਦ, ਪੁਲਾੜ ਯਾਤਰੀਆਂ ਨੂੰ ਸਟ੍ਰੈਚਰ ‘ਤੇ ਬਾਹਰ ਕੱਢਿਆ ਗਿਆ। ਹਾਲਾਂਕਿ ਉਹ ਬਿਮਾਰ ਜਾਂ ਜ਼ਖ਼ਮੀ ਨਹੀਂ ਹਨ। ਇਸ ਦੇ ਬਾਵਜੂਦ ਦੋਵਾਂ ਨੂੰ ਸਟਰੈਚਰ ‘ਤੇ ਕੈਪਸੂਲ ‘ਚੋਂ ਬਾਹਰ ਕੱਢ ਲਿਆ ਗਿਆ।
