ਪੁਲਾੜ ਵਾਹਨ ’ਚ ਬੈਠ ਚੁੱਕੀ ਸੀ ਸੁਨੀਤਾ ਵਿਲੀਅਮਜ਼ ਪਰ ਐਨ ਮੌਕੇ ’ਤੇ ਮਿਸ਼ਨ ਕੀਤਾ ਮੁਲਤਵੀ

ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਲਿਜਾਣ ਲਈ ਬੋਇੰਗ ਦੇ ਸਟਾਰਲਾਈਨਰ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਨੂੰ ਅੱਜ ਸਵੇਰੇ 8.04 ਵਜੇ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਯੂਐੱਲਏ ਦੇ ਐਟਲਸ ਵੀ ਰਾਕੇਟ ਤੋਂ ਲਾਂਚ ਕੀਤਾ ਜਾਣਾ ਸੀ। ਰਾਕੇਟ ਦੇ ਆਕਸੀਜਨ ਰਿਲੀਫ ਵਾਲਵ ‘ਚ ਖਰਾਬੀ ਕਾਰਨ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪੁਲਾੜ ਵਾਹਨ ਵਿੱਚ ਬੈਠ ਚੁੱਕੇ ਸਨ ਪਰ ਜਾਂਚ ਦੌਰਾਨ ਇੰਜਨੀਅਰਾਂ ਨੂੰ ਰਾਕੇਟ ਦੇ ਦੂਜੇ ਪੜਾਅ ਵਿੱਚ ਆਕਸੀਜਨ ਰਿਲੀਫ ਵਾਲਵ ਵਿੱਚ ਸਮੱਸਿਆ ਨਜ਼ਰ ਆਈ। ਇਸ ਹਾਲਤ ’ਚ ਟੀਮ ਨੇ ਲਾਂਚ ਤੋਂ 2 ਘੰਟੇ 1 ਮਿੰਟ ਪਹਿਲਾਂ ਮਿਸ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਬੋਇੰਗ ਨੇ ਕਿਹਾ ਕਿ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੁਣ ਅਗਲਾ ਲਾਂਚ 10 ਮਈ ਨੂੰ ਹੋ ਸਕਦਾ ਹੈ।

Spread the love