ਪੰਜਾਬੀ ਮੂਲ ਦੀ ਬਜ਼ੁਰਗ ਔਰਤ ਨੂੰ ਗੱਡੀ ਥੱਲੇ ਦੇ ਕੇ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਜੇਲ੍ਹ

ਵੈਸਟ ਮਿਡਲੈਂਡਜ਼(ਲੰਡਨ) ਦੇ ਰੋਲੇ ਰੇਗਿਸ ‘ਚ ਓਲਡਬਰੀ ਰੋਡ ‘ਤੇ ਪੰਜਾਬੀ ਮੂਲ ਦੀ ਬਜ਼ੁਰਗ ਅੌਰਤ ਸੁਰਿੰਦਰ ਕੌਰ (81) ਦੀ 13 ਨਵੰਬਰ 2022 ਨੂੰ ਇਕ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਅਰਜੁਨ ਦੋਸਾਂਝ (26) ਅਤੇ ਜੈਸੇਕ ਵਾਇਟਰੋਵਸਕੀ (51) ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਸੀ. ਸੀ. ਟੀ. ਵੀ. ਫੁਟੇਜ ‘ਚ ਵਾਈਟਰੋਵਸਕੀ ਕਾਲੇ ਰੰਗ ਦੀ ਬੀ. ਐਮ. ਡਬਲਿਯੂ. ਚਲਾ ਰਿਹਾ ਸੀ, ਜਿਸ ਨੇ ਸੁਰਿੰਦਰ ਕੌਰ ਨੂੰ ਸੜਕ ਪਾਰ ਕਰਦੇ ਹੋਏ ਦੇਖਿਆ, ਤਾਂ ਜ਼ੋਰਦਾਰ ਬ੍ਰੇਕ ਲਗਾਈ । ਪਰ ਅਰਜਨ ਦੋਸਾਂਝ, ਜੋ ਕਿ ਨੀਲੀ ਮਿੰਨੀ ਕਾਰ ਚਲਾ ਰਿਹਾ ਸੀ, ਨੇ ਬੀ. ਐਮ. ਡਬਲਯੂ. ਤੋਂ ਬਚਦੇ ਹੋਏ ਸੁਰਿੰਦਰ ਕੌਰ ਨੂੰ ਟੱਕਰ ਮਾਰ ਦਿੱਤੀ । ਸੁਣਵਾਈ ‘ਚ ਦੋਵਾਂ ਨੂੰ ਖਤਰਨਾਕ ਢੰਗ ਨਾਲ ਵਾਹਨ ਚਲਾਉਂਦੇ ਸੁਰਿੰਦਰ ਕੌਰ ਦੀ ਮੌਤ ਦਾ ਕਾਰਨ ਬਣਨ ਦਾ ਦੋਸ਼ੀ ਮੰਨਿਆ ਗਿਆ । ਵੁਲਵਰਹੈਂਪਟਨ ਕ੍ਰਾਊਨ ਕੋਰਟ ਨੇ ਪਾਈਨ ਐਵੇਨਿਊ, ਵੇਡਨਸਬਰੀ ਦੇ ਵਾਇਟਰੋਵਸਕੀ ਅਤੇ ਮੈਕਡੋਨਲਡ ਕਲੋਜ਼, ਓਲਡਬਰੀ ਦੇ ਦੋਸਾਂਝ ਨੂੰ 6-6 ਸਾਲ ਦੀ ਕੈਦ ਅਤੇ ਅੱਠ ਸਾਲਾਂ ਲਈ ਵਾਹਨ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ ।

Spread the love