ਜਲੰਧਰ ਜਿਮਨੀ ਚੋਣ : ਸੁਰਜੀਤ ਕੌਰ ਮੁੜ ਅਕਾਲੀ ਦਲ ‘ਚ ਸ਼ਾਮਲ

ਜਲੰਧਰ ਪੱਛਮੀ ਤੋਂ ਬਾਗੀ ਅਕਾਲੀ ਧੜੇ ਦੇ ਸਮਰਥਨ ਵਾਲੇ ਉਮੀਦਵਾਰ ਸੁਰਜੀਤ ਕੌਰ ਜਿਹੜੇ ਦੁਪਹਿਰੇ ਸਮੇਂ ਆਪ ਵਿਚ ਸ਼ਾਮਲ ਹੋ ਗਏ ਸਨ, ਉਹ ਦੇਰ ਸ਼ਾਮ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਬਾਗੀ ਧੜੇ ਦੀ ਸੀਨੀਅਰ ਲੀਡਰ ਬੀਬੀ ਜਗੀਰ ਕੌਰ ਤੋਂ ਇਲਾਵਾ ਹੋਰ ਬਾਗੀ ਲੀਡਰਾਂ ਨੇ ਸੁਰਜੀਤ ਕੌਰ ਨੂੰ ਅਕਾਲੀ ਦਲ ਵਿਚ ਮੁੜ ਸ਼ਾਮਲ ਕਰਵਾਇਆ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਬੀਬੀ ਸੁਰਜੀਤ ਕੌਰ ਤੋਂ ਪਹਿਲਾਂ ਹੀ ਕਿਨਾਰਾ ਕਰ ਚੁੱਕਾ ਹੈ ।

Spread the love