ਸਰੀ ਦੀ ਅਥਲੀਟ ਜਸਨੀਤ ਕੌਰ ਨਿੱਜਰ ਦੀ ਉਲੰਪਿਕ ਲਈ ਚੋਣ

ਸੁਖਵੀਰ ਗਰੇਵਾਲ – ਸਰੀ(ਬੀਸੀ) ਦੀ ਕੈਨੇਡੀਅਨ ਪੰਜਾਬਣ ਅਥਲੀਟ ਜਸਨੀਤ ਕੌਰ ਨਿੱਜਰ ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਇੱਕ ਖੇਡ ਇਤਿਹਾਸ ਸਿਰਜਣ ਵਿੱਚ ਸਫਲ ਹੋ ਗਈ ਹੈ।ਅਥਲੈਟਿਕਸ ਕੈਨੇਡਾ ਵਲੋਂ ਪੈਰਿਸ ਉਲੰਪਿਕ ਲਈ ਕੈਨੇਡਾ ਦੀ ਜਿਹੜੀ ਅਥਲੈਟਿਕ ਟੀਮ ਦਾ ਐਲਾਨ ਕੀਤਾ ਗਿਆ ਹੈ ਉਸ ਵਿੱਚ ਜਸਨੀਤ ਕੌਰ ਨਿੱਜਰ ਦਾ ਨਾਮ ਸ਼ਾਮਿਲ ਹੈ।ਉਲੰਪਿਕ ਵਿੱਚ ਪੰਜਾਬੀ ਖਿਡਾਰੀਆਂ ਨੇ ਕੈਨੇਡਾ ਵਲੋਂ ਫੀਲਡ ਹਾਕੀ ਤੇ ਕੁਸ਼ਤੀ ਵਿੱਚ ਚੰਗਾ ਨਾਮ ਕਮਾਇਆ ਹੈ ਪਰ ਕੈਨੇਡਾ ਵਲੋਂ ਅਥਲੈਟਿਕਸ ਵਿੱਚ ਉਲੰਪਿਕ ਦੇ ਪੱਧਰ ਤੇ ਪੁੱਜਣ ਵਾਲੀ ਜਸਨੀਤ ਕੌਰ ਨਿੱਜਰ ਪਹਿਲੀ ਪੰਜਾਬਣ ਬਣੀ ਹੈ।ਜੈਸੀ ਦੋਸਾਂਝ ਦੀ ਕੋਚਿੰਗ ਹੇਠ ਇਸ ਮੁਕਾਮ ਤੇ ਪੁੱਜੀ ਜਸਨੀਤ ਕੈਨੇਡਾ ਵਲੋਂ 4×400 ਮੀਟਰ ਰਿਲੇਅ ਦੌੜ ਵਿੱਚ ਭਾਗ ਲਵੇਗੀ।ਤਸਵੀਰ ਵਿੱਚ ਜਸਨੀਤ ਆਪਣੇ ਕੋਚ ਜੈਸੀ ਦੋਸਾਂਝ ਨਾਲ਼ ਦਿਖਾਈ ਦੇ ਰਹੀ ਹੈ

 

Spread the love