ਕੁਲਤਰਨ ਸਿੰਘ ਪਧਿਆਣਾ-ਸਰੀ ਬ੍ਰਿਟਿਸ਼ ਕੋਲੰਬੀਆ ਦੀ ਕੈਨੇਡੀਅਨ ਪੰਜਾਬਣ ਖੁਸ਼ੀ ਕੌਰ ਝੱਲੀ (15) ਜੋਕਿ ਤਿੰਨ ਵਾਰ ਦੀ ਰਾਸ਼ਟਰ ਪੱਧਰ ਦੀ ਤਮਗਾ ਜੇਤੂ ਕੁਸ਼ਤੀ ਦੀ ਖਿਡਾਰਨ ਹੈ ਵੱਲੋ 28 ਜੂਨ, 2024 ਵਾਲੇ ਦਿਨ ਤੋਂ ਡੋਮਿਨਿਕਨ ਰੀਪਬਲਿਕ ਵਿੱਚ ਚੱਲ ਰਹੀ ਪੈਨ ਅਮਰੀਕਨ ਚੈਂਪੀਅਨਸ਼ਿਪ ਵਿੱਚ ਕੈਨੇਡਾ ਵੱਲੋ ਹਿੱਸਾ ਲਿਆ ਹੈ, ਜਿੱਥੇ ਉਸਨੇ ਚਾਰ ਮੈਚਾਂ ਵਿੱਚ ਕੁਸ਼ਤੀ ਕੀਤੀ ਤੇ ਇਸ ਵਿੱਚੋ ਤਿੰਨ ਮੈਚ ਜਿੱਤੇ ਅਤੇ ਇੱਕ ਹਾਰਿਆ ਹੈ, ਅੰਤ ਵਿੱਚ ਕੈਨੇਡਾ ਲਈ ਖੁਸ਼ੀ ਕੌਰ ਵੱਲੋ ਇੱਕ ਚਾਂਦੀ ਦਾ ਤਗਮਾ ਵੀ ਜਿੱਤਿਆ ਗਿਆ ਹੈ। ਉਹ ਇਸ ਸਮੇਂ ਸਰੀ ਦੇ ਗਿਲਡਫੋਰਡ ਪਾਰਕ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹੈ ਅਤੇ 69 ਕਿਲੋ ਭਾਰ ਵਰਗ ਵਿੱਚ ਕੁਸ਼ਤੀ ਦੇ ਮੁਕਾਬਲੇ ਵਿੱਚ ਸ਼ਮੂਲੀਅਤ ਕਰ ਰਹੀ ਹੈ।
