ਨੈਨੀਤਾਲ ਜਾ ਰਹੀ ਬੱਸ ਡੂੰਘੀ ਖੱਡ ’ਚ ਡਿੱਗੀ,5 ਔਰਤਾਂ ਸਣੇ ਘੱਟੋ ਘੱਟ 7 ਮੌਤਾਂ

ਨੈਨੀਤਾਲ ਜ਼ਿਲ੍ਹੇ ਵਿੱਚ ਹਰਿਆਣਾ ਤੋਂ ਆ ਰਹੀ ਬੱਸ 200 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੰਜ ਔਰਤਾਂ, ਇੱਕ ਪੁਰਸ਼ ਤੇ ਬੱਚੇ ਸਮੇਤ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 28 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਬੱਸ 30 ਤੋਂ 33 ਲੋਕਾਂ ਨੂੰ ਲੈ ਕੇ ਜਾ ਰਹੀ ਸੀ ਕਿ ਕਾਲਾਧੁੰਗੀ ਰੋਡ ‘ਤੇ ਨਲਨੀ ਵਿੱਚ ਖਾਈ ਵਿੱਚ ਡਿੱਗ ਗਈ। ਬੱਸ ਸਵਾਰ ਵਿਅਕਤੀ ਹਰਿਆਣਾ ਦੇ ਹਿਸਾਰ ਤੋਂ ਨੈਨੀਤਾਲ ਜਾ ਰਹੇ ਸਨ।

Spread the love