T20 World Cup: ਬੰਗਲਾਦੇਸ਼ ਨੂੰ ਹਰਾ ਕੇ ਅਫ਼ਗ਼ਾਨਿਸਤਾਨ ਸੈਮੀ ’ਚ, ਆਸਟਰੇਲੀਆ ਟੂਰਨਾਮੈਂਟ ’ਚੋਂ ਬਾਹਰ

ਅਫ਼ਗ਼ਾਨਿਸਤਾਨ ਨੇ ਸੁਪਰ ਅੱਠ ਗੇੜ ਦੇ ਮੀਂਹ ਨਾਲ ਪ੍ਰਭਾਵਿਤ ਆਖਰੀ ਮੈਚ ਵਿੱਚ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਮੈਚ ਵਿੱਚ ਹਰ ਪਲ ਪਾਸਾ ਪਲਟਦਾ ਰਿਹਾ ਅਤੇ ਮੀਂਹ ਨੇ ਵੀ ਰੁਕਾਵਟ ਪਾਈ। ਅਫ਼ਗ਼ਾਨਿਸਤਾਨ ਨੇ 20 ਓਵਰਾਂ ’ਚ ਪੰਜ ਵਿਕਟਾਂ ‘ਤੇ 115 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ 17 . 5 ਓਵਰਾਂ ‘ਚ 105 ਦੌੜਾਂ ਬਣਾ ਕੇ ਆਊਟ ਹੋ ਗਈ।, ਜਦ ਕਿ ਮੀਂਹ ਕਾਰਨ ਉਸ ਨੂੰ 19 ਓਵਰਾਂ ਵਿੱਚ 114 ਦੌੜਾਂ ਦਾ ਸੋਧਿਆ ਟੀਚਾ ਦਿੱਤਾ ਗਿਆ ਸੀ। ਇਸ ਨਾਲ ਸਾਬਕਾ ਚੈਂਪੀਅਨ ਆਸਟਰੇਲੀਆ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ। ਅਫ਼ਗ਼ਾਨਿਸਤਾਨ ਦੀ ਟੱਕਰ 27 ਜੂਨ ਨੂੰ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨਾਲ ਹੋਵੇਗੀ।

Spread the love