ਵਿਸ਼ਵ ਕੱਪ ਜਿੱਤ ਕੇ ਕ੍ਰਿਕਟ ਟੀਮ ਭਾਰਤ ਰਵਾਨਾ

ਭਾਰਤੀ ਟੀਮ ਚਾਰਟਡ ਜਹਾਜ਼ ਵਿੱਚ ਬੈਠ ਕੇ ਦੇਸ਼ ਵੱਲ ਰਵਾਨਾ ਹੋ ਗਈ ਹੈ। ਇਸ ਟੀਮ ਦੇ ਕਈ ਖਿਡਾਰੀਆਂ ਨੇ ਹਵਾਈ ਜਹਾਜ਼ ਵਿੱਚ ਬੈਠਿਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।ਵਿਸ਼ਵ ਕੱਪ ਟੀ-20 2024 ਦਾ ਖਿਤਾਬ ਜਿੱਤਣ ਤੋਂ ਬਾਅਦ ਦੇਸ਼ ਪਰਤ ਰਹੀ ਹੈ ਤੇ ਦੇਸ਼ ਵਾਸੀਆਂ ਨੇ ਭਾਰਤੀ ਟੀਮ ਦਾ ਗਰਮਜੋਸ਼ੀ ਤੇ ਉਤਸ਼ਾਹ ਨਾਲ ਸਵਾਗਤ ਕਰਨ ਲਈ ਤਿਆਰੀ ਖਿੱਚ ਲਈ ਹੈ। ਭਾਰਤ ਨੇ ਦਿਲਚਸਪ ਫਾਈਨਲ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ।

Spread the love