ਤਹੱਵੁਰ ਰਾਣਾ NIA ਹਿਰਾਸਤ ‘ਚ ਰਹੇਗਾ: 18 ਦਿਨਾਂ ਦਾ ਰਿਮਾਂਡ

ਮੁੰਬਈ ਵਿੱਚ 2008 ਦੇ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਤੋਂ ਬਾਅਦ, ਅਦਾਲਤ ਨੇ ਹੁਣ ਉਸਨੂੰ 18 ਦਿਨਾਂ ਲਈ ਰਾਸ਼ਟਰੀ ਜਾਂਚ ਏਜੰਸੀ (NIA) ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।26/11 ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ੀ ਦੌਰਾਨ, NIA ਵੱਲੋਂ 20 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ, ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਸਰਕਾਰੀ ਪੱਖ ਦੀ ਅਗਵਾਈ ਕਰ ਰਹੇ ਸਨ। ਪੀਯੂਸ਼ ਸਚਦੇਵ ਤਹਿਵੁਰ ਰਾਣਾ ਵੱਲੋਂ ਦਲੀਲ ਦੇ ਰਹੇ ਸਨ। ਤਹਵੁਰ ਰਾਣਾ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਜਸਟਿਸ ਚੰਦਰਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ, ਐਨਆਈਏ ਨੇ ਤਹੱਵੁਰ ਰਾਣਾ ਦੀ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ।

Spread the love