ਪੰਜਾਬੀ ਟੈਕਸੀ ਡਰਾਈਵਰ ‘ਤੇ ਹਮਲਾ, ਸਰਿੰਜ ਤੇ ਚਾਕੂ ਨਾਲ ਵਾਰ ਕਰਨ ਮਗਰੋਂ ਖੋਹੀ ਗੱਡੀ

ਪੰਜਾਬੀ ਟੈਕਸੀ ਡਰਾਈਵਰ ਜਗਰਾਜ ਸਿੰਘ ਜੌਹਲ ਉਤੇ ਸਰਿੰਜ ਤੇ ਚਾਕੂ ਨਾਲ ਹਮਲਾ ਕਰਨ ਮਗਰੋਂ ਉਸ ਦੀ ਟੈਕਸੀ ਵੀ ਖੋਹ ਲਈ।ਇਸ ਘਟਨਾ ਵਿਚ ਡਰਾਈਵਰ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਸ ਦੇ ਸੱਜੇ ਹੱਥ ‘ਤੇ ਟਾਂਕੇ ਲਗਾਉਣੇ ਪਏ।ਜਗਰਾਜ ਅਨੁਸਾਰ ਰਾਤ 10:30 ਵਜੇ ਨੇੜਲੇ ਸ਼ਹਿਰ ਮਿਸਨ (BC) ਦੇ 7 ਇਲੈਵਿਨ ਤੋਂ ਇਕ ਔਰਤ ਨੂੰ ਅਪਣੀ ਟੈਕਸੀ ਵਿਚ ਬਿਠਾਇਆ ਸੀ, ਉਸ ਵਲੋਂ ਦਿਤੇ ਪਤੇ ‘ਤੇ ਪਹੁੰਚ ਕੇ ਜਦੋਂ ਉਸ ਨੂੰ ਟੈਕਸੀ ‘ਚੋਂ ਉਤਰਣ ਲਈ ਕਿਹਾ ਤਾਂ ਉਸ ਨੇ ਡਰਾਈਵਰ ਦੀ ਪਿੱਠ ‘ਤੇ ਜ਼ੋਰ ਨਾਲ ਸਰਿੰਜ ਮਾਰੀ। ਜਦੋਂ ਉਹ ਟੈਕਸੀ ‘ਚੋਂ ਬਾਹਰ ਨਿਕਲਿਆ ਤਾਂ ਉਕਤ ਲੜਕੀ ਨੇ ਚਾਕੂ ਨਾਲ ਹਮਲਾ ਕਰ ਦਿਤਾ ਤੇ ਇਸ ਦੌਰਾਨ ਉਹ ਜਗਰਾਜ ਸਿੰਘ ਨੂੰ ਘਸੀਟਦੀ ਹੋਈ ਟੈਕਸੀ ਲੈ ਕੇ ਭੱਜ ਗਈ। ਉਹ ਕੁੱਝ ਬਲਾਕ ਦੀ ਦੂਰੀ ‘ਤੇ ਜਾ ਕੇ ਟੈਕਸੀ ਖੜ੍ਹੀ ਕਰਕੇ ਫਰਾਰ ਹੋ ਗਈ। ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Spread the love