ਸਮੁੰਦਰੀ ਤੂਫਾਨ ਕਾਰਨ ਫਸੀ ਟੀਮ ਇੰਡੀਆ

ਟੀ-20 ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਬਾਰਬਾਡੋਸ ‘ਚ ਫਸ ਗਈ ਹੈ। ਇਸ ਦਾ ਕਾਰਨ ਸਮੁੰਦਰੀ ਤੂਫਾਨ ਦੱਸਿਆ ਜਾ ਰਿਹਾ ਹੈ । ਇਸ ਕਾਰਨ ਹਵਾਈ ਉਡਾਣਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਨਜ਼ਦੀਕੀ ਸੂਤਰਾਂ ਨੇ ਏਜੰਸੀ ਨੂੰ ਦੱਸਿਆ ਹੈ ਕਿ ਰੋਹਿਤ ਦੀ ਅਗਵਾਈ ਵਾਲੀ ਟੀਮ ਇਸ ਸਮੇਂ ਬਾਰਬਾਡੋਸ ਵਿੱਚ ਆਪਣੇ ਹੋਟਲ ਹਿਲਟਨ ਵਿੱਚ ਫਸ ਗਈ ਹੈ।ਭਾਰਤੀ ਟੀਮ ਨੇ ਪਹਿਲੀ ਜੁਲਾਈ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਰਵਾਨਾ ਹੋਣਾ ਸੀ। ਭਾਰਤੀ ਟੀਮ ਨੇ ਨਿਊਯਾਰਕ ਲਈ ਉਡਾਣ ਭਰਨੀ ਸੀ। ਉਸ ਤੋਂ ਬਾਅਦ ਦੁਬਈ ਤੋਂ ਭਾਰਤ ਵਾਪਸੀ ਕਰਨੀ ਸੀ। ਦੱਸਣਾ ਬਣਦਾ ਹੈ ਕਿ ਜਿਸ ਹੋਟਲ ਹਿਲਟਨ ਵਿਚ ਭਾਰਤ ਟੀਮ ਠਹਿਰੀ ਹੋਈ ਹੈ। ਉਹ ਸਮੁੰਦਰੀ ਤੱਟ ਦੇ ਨੇੜੇ ਹੈ ਅਤੇ ਸ਼੍ਰੇਣੀ 3 ਦਾ ਸਮੁੰਦਰੀ ਤੂਫਾਨ ਇਸ ਤਟ ਨਾਲ ਟਕਰਾਉਣ ਵਾਲਾ ਹੈ। ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਮੋਟਲੇ ਨੇ ਦੱਸਿਆ ਕਿ ਸਮੁੰਦਰੀ ਤੂਫਾਨ ਦੇ ਮੱਦੇਨਜ਼ਰ ਗ੍ਰਾਂਟਲੀ ਐਡਮਜ਼ ਅੰਤਰਰਾਸ਼ਟਰੀ ਹਵਾਈ ਅੱਡਾ ਐਤਵਾਰ ਰਾਤ ਨੂੰ ਬੰਦ ਹੋ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਇਸ ਤੂਫਾਨ ਕਾਰਨ ਭਾਰਤੀ ਟੀਮ 36 ਤੋਂ 48 ਘੰਟਿਆਂ ਲਈ ਫਸ ਸਕਦੀ ਹੈ।

Spread the love