ਦੋ ਦਿਨ ਪਹਿਲਾਂ ਦੱਖਣੀ ਕੋਰੀਆ ਦੀ ਪੱਤਰਕਾਰ ਕੋ ਨਾਰੀਨ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜੋ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਸਾਬਤ ਹੋਈ।ਹਾਲ ਵਿੱਚ ਸਾਹਮਣੇ ਆਇਆ ਸੀ ਕਿ ਪੁਲਿਸ ਦੇਸ਼ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਫੈਲੇ ਪੌਰਨ ਜਾਲ ਬਾਰੇ ਡੂੰਘਾਈ ਨਾਲ ਜਾਂਚ ਕਰ ਰਹੀ ਸੀ। ਪੱਤਰਕਾਰ ਕੋ ਨੂੰ ਯਕੀਨ ਸੀ ਕਿ ਇਹ ਜਾਲ ਹੋਰ ਵੀ ਕਿਤੇ ਜ਼ਿਆਦਾ ਫੈਲਿਆ ਹੋਇਆ ਹੈ।ਉਸ ਨੇ ਸੋਸ਼ਲ ਮੀਡੀਆ ’ਤੇ ਖੋਜ ਕਰਨੀ ਸ਼ੁਰੂ ਕੀਤੀ ਅਤੇ ਟੈਲੀਗ੍ਰਾਮ ਐਪ ’ਤੇ ਕਈ ਚੈਟ ਗਰੁੱਪਾਂ ਦਾ ਪਰਦਾਫਾਸ਼ ਕੀਤਾ।ਇਨ੍ਹਾਂ ਗਰੁੱਪਾਂ ’ਚ ਵਰਤੋਂਕਾਰ ਉਨ੍ਹਾਂ ਔਰਤਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਸਨ, ਜਿਨ੍ਹਾਂ ਨੂੰ ਉਹ ਜਾਣਦੇ ਸਨ।ਉਹ ਇਥੇ ਏਆਈ ਸਾਫਟਵੇਅਰ ਦੀ ਵਰਤੋਂ ਕਰ ਕੇ ਸਕਿੰਟਾਂ ਵਿੱਚ ਤਸਵੀਰਾਂ ਨੂੰ ਅਸ਼ਲੀਲ ਰੂਪ ’ਚ ਤਿਆਰ ਕਰ ਰਹੇ ਸਨ।ਹੀਜਿਨ ਦੇ ਫੋਨ ’ਤੇ ਪਿਛਲੇ ਸ਼ਨਿਚਰਵਾਰ ਇੱਕ ਅਣਪਛਾਤਾ ਟੈਲੀਗ੍ਰਾਮ ਮੈਸੇਜ ਆਇਆ, “ਤੁਹਾਡੀਆਂ ਤਸਵੀਰਾਂ ਤੇ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ।”ਯੂਨੀਵਰਸਿਟੀ ਦੀ ਵਿਦਿਆਰਥਣ ਨੇ ਜਿਵੇਂ ਹੀ ਚੈਟਰੂਮ ’ਚ ਮੈਸੇਜ ਪੜ੍ਹਨੇ ਸ਼ੁਰੂ ਕੀਤੇ ਤਾਂ ਉਸ ਨੂੰ ਆਪਣੀ ਕੁਝ ਸਾਲ ਪਹਿਲਾਂ ਦੀ ਸਕੂਲ ਸਮੇਂ ਦੀ ਫੋਟੋ ਮਿਲੀ।ਇਸ ਤੋਂ ਬਾਅਦ ਉਸ ਨੂੰ ਇਹੀ ਫੋਟੋ ਫਿਰ ਮਿਲੀ ਪਰ ਇਸ ਨਾਲ ਛੇੜਛਾੜ ਕਰ ਕੇ ਅਸ਼ਲੀਲ ਰੂਪ ਦਿੱਤਾ ਗਿਆ ਸੀ, ਜੋ ਕਿ ਜਾਅਲੀ ਸੀ।ਡਰੀ ਹੋਈ ਹੀਜਿਨ (ਅਸਲੀ ਨਾਮ ਨਹੀਂ ਹੈ) ਨੇ ਇਨ੍ਹਾਂ ਮੈਸੇਜਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਸ ਨੂੰ ਤਸਵੀਰਾਂ ਆਉਂਦੀਆਂ ਰਹੀਆਂ।ਇਨ੍ਹਾਂ ਸਾਰੀਆਂ ਤਸਵੀਰਾਂ ਨਾਲ ਆਧੁਨਿਕ ਡੀਪਫੇਕ ਤਕਨੀਕ ਦੀ ਮਦਦ ਨਾਲ ਛੇੜਛਾੜ ਕੀਤੀ ਗਈ ਸੀ। ਇਨ੍ਹਾਂ ਵਿੱਚ ਉਸ ਦਾ ਚਿਹਰਾ ‘ਸੈਕਸ ਐਕਟ’ ਕਰਦੀ ਬੋਡੀ ਨਾਲ ਜੋੜਿਆ ਗਿਆ ਸੀ।ਡੀਪਫੈਕ ਰਾਹੀਂ ਜ਼ਿਆਦਾਤਰ ਇੱਕ ਵਿਅਕਤੀ ਦੇ ਚਿਹਰੇ ਨੂੰ ਜਾਅਲੀ ਜਿਨਸੀ ਸਰੀਰ ਨਾਲ ਲਗਾ ਕੇ ਤਿਆਰ ਕੀਤਾ ਜਾਂਦਾ ਹੈ।ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰ ਕੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਤਿਆਰ ਕੀਤੀਆਂ ਜਾਂਦੀਆਂ ਹਨ।