2 ਜਹਾਜ਼ ਹਵਾ ‘ਚ ਟਕਰਾਉਣ ਤੋਂ ਬਚੇ, 159 ਲੋਕਾਂ ਦੀ ਜਾਨ ਬਚੀ

ਨਿਊਯਾਰਕ ਦੇ ਸਾਈਰਾਕਿਊਜ਼ ਹੈਨਕੌਕ ਇੰਟਰਨੈਸ਼ਨਲ ਏਅਰਪੋਰਟ ਦੇ ਉੱਪਰ ਅਸਮਾਨ ਵਿੱਚ ਦੋ ਜਹਾਜ਼ ਟਕਰਾਅ ਤੋਂ ਬਚ ਗਏ। ਇਸ ਭਿਆਨਕ ਪਲ ਨੂੰ 8 ਜੁਲਾਈ ਨੂੰ ਉੱਤਰੀ ਸਾਈਰਾਕਿਊਜ਼ ਪੁਲਿਸ ਵਿਭਾਗ ਦੀ ਗਸ਼ਤੀ ਕਾਰ ‘ਤੇ ਲੱਗੇ ਕੈਮਰੇ ਦੁਆਰਾ ਕੈਦ ਕੀਤਾ ਗਿਆ ਸੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸੀਐਨਐਨ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐਫਏਏ) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Spread the love