ਭਿਆਨਕ ਗਰਮੀ : 19 ਹੱਜ ਯਾਤਰੀਆਂ ਦੀ ਹੀਟ ਸਟ੍ਰੋਕ ਕਾਰਨ ਮੌਤ

ਹੱਜ ਯਾਤਰਾ ‘ਤੇ ਸਾਊਦੀ ਅਰਬ ਆਏ 19 ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਤਾਪਮਾਨ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਭਿਆਨਕ ਗਰਮੀ ਲਗਾਤਾਰ ਤਬਾਹੀ ਮਚਾ ਰਹੀ ਹੈ। ਮ੍ਰਿਤਕ ਹਜ ਯਾਤਰੀ ਜਾਰਡਨ ਅਤੇ ਈਰਾਨ ਦੇ ਦੱਸੇ ਜਾਂਦੇ ਹਨ। ਹਰ ਸਾਲ ਹੱਜ ਯਾਤਰਾ ਦੌਰਾਨ ਲੱਖਾਂ ਮੁਸਲਮਾਨ ਸਾਊਦੀ ਅਰਬ ਆਉਂਦੇ ਹਨ ਅਤੇ ਮੱਕਾ ਅਤੇ ਮਦੀਨਾ ਜਾਂਦੇ ਹਨ। ਹੱਜ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਵਿੱਚੋਂ ਇੱਕ ਹੈ। ਮੁਸਲਿਮ ਭਾਈਚਾਰੇ ਵਿੱਚ ਕਿਹਾ ਜਾਂਦਾ ਹੈ ਕਿ ਮੱਕਾ ਅਤੇ ਮਦੀਨਾ ਬਹੁਤ ਪਵਿੱਤਰ ਸਥਾਨ ਹਨ ਅਤੇ ਸਾਰੇ ਮੁਸਲਮਾਨਾਂ ਨੂੰ ਘੱਟੋ-ਘੱਟ ਇੱਕ ਵਾਰ ਹੱਜ ਜਾਣਾ ਚਾਹੀਦਾ ਹੈ। ਇਸ ਸਾਲ ਸਾਊਦੀ ਅਰਬ ਵਿਚ ਹੱਜ ਯਾਤਰੀਆਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਵੇਲੇ ਤਾਪਮਾਨ 40 ਡਿਗਰੀ ਤੋਂ ਉਪਰ ਜਾ ਰਿਹਾ ਹੈ।

Spread the love