ਬਰਨਾਲਾ ਦੇਰ ਰਾਤ ਇਕ ਅਕਾਲੀ ਆਗੂ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਬਜ਼ੁਰਗ ਮਾਂ, ਕੈਨੇਡਾ ਤੋਂ ਆਈ ਧੀ ਅਤੇ ਪਾਲਤੂ ਕੁੱਤੇ ਦੀ ਜਾਨ ਲੈਣ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮਿਲੀ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਇੱਥੇ ਸੰਘੇੜਾ ਰੋਡ, ਠੀਕਰੀਵਾਲਾ ਚੌਕ ਨੇੜੇ ਰਾਮਰਾਜ ਕਲੋਨੀ ਵਿੱਚ ਇਕ ਅਕਾਲੀ ਆਗੂ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਬਜ਼ੁਰਗ ਮਾਂ ਬਲਵੰਤ ਕੌਰ, ਕੈਨੇਡਾ ਤੋਂ ਆਈ ਧੀ ਅਤੇ ਆਪਣੇ ਪਾਲਤੂ ਕੁੱਤੇ ਨੂੰ ਗੋਲੀ ਮਾਰ ਦਿੱਤੀ। ਤਿੰਨੋਂ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮੁਲਜ਼ਮ ਦੀ ਪਛਾਣ ਅਕਾਲੀ ਆਗੂ ਕੁਲਵੀਰ ਮਾਨ ਵਜੋਂ ਹੋਈ ਹੈ। ਇਸ ਦੌਰਾਨ ਮੁਲਜ਼ਮ ਦੀ ਪਤਨੀ ਦਾ ਬਚਾਅ ਹੋ ਗਿਆ ਕਿਉਂਕਿ ਘਟਨਾ ਵੇਲੇ ਉਹ ਬਾਹਰ ਗਈ ਹੋਈ ਸੀ।
