ਇਟਲੀ ਲਵੀਨੀਓ ਚੋ ਸ਼ਰਧਾ ਨਾਲ ਮਨਾਏ ਗਏ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੇ ਬਰਸੀ ਸਮਾਗਮ

ਮਿਲਾਨ ਇਟਲੀ 26 ਜੂਨ ( ਸਾਬੀ ਚੀਨੀਆ) ਮਹਾਨ ਸਮਾਜ ਸੁਧਾਰਕ, ਰਾਜਨੀਤਿਕ ਤੇ ਧਾਰਮਿਕ ਆਗੂ ਸਾਬਕਾ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਾਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਸ਼ਰਧਾ ਤੇ ਸਿੱਖੀ ਦੇ ਮੁਜੱਸਮੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਦੀ 74ਵੀਂ ਬਰਸੀ ਸੰਗਤਾਂ ਵੱਲੋਂ ਬੜੇ ਸ਼ਰਧਾ ਭਾਵਨਾ ਨਾਲ ਵਿਸ਼ਵ ਭਰ ਵਿੱਚ ਮਨਾਈ ਜਾ ਰਹੀ ਹੈ। ਇਸ ਸੰਬਧੀ ਇਟਲੀ ਦੀਆਂ ਸੰਗਤਾਂ ਵੱਲੋ ਪੂਰੇ ਯੂਰਪ ਵਿਚ ਸਾਂਝੀ ਵਾਲਤਾ ਦਾ ਸੁਨੇਹਾ ਦੇ ਰਹੇ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ ਰੋਮ ਦੀਆਂ ਸੰਗਤਾਂ ਵੱਲੋਂ ਵੀ ਤਿੰਨ ਰੋਜਾਂ ਮਹਾਨ ਸਮਾਗਮ ਕਰਵਾਏ ਗਏ ਜਿੰਨਾਂ ਵਿੱਚ ਸੰਗਤਾਂ ਨੇ ਦੂਰ ਦਰਾਡੇ ਤੋ ਪਹੁੱਚ ਕਰਕੇ ਸ਼ਿਰਕਤ ਕਰਦਿਆਂ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ ਅਤੇ ਗੁਰਬਾਣੀ ਰਸ ਸ਼ਰਵਣ ਕੀਤਾ।
ਇਸ ਮੌਕੇ ਗਿਆਨੀ ਮਨਿੰਦਰ ਸਿੰਘ ਜੀ ਬਟਾਲੇ ਵਾਲੇ ਅਤੇ ਏ ,ਐਸ , ਏ ਖ਼ਾਲਸਾ ਢਾਡੀ ਜੱਥਾ ਯੂ , ਕੇ ਵਾਲਿਆ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ ਗਿਆ । ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਨੌਜਵਾਨ ਸਭਾ ਲਵੀਨੀਓ ਵੱਲੋ ਆਏ ਹੋਏ ਜੱਥਿਆ ਅਤੇ ਸੇਵਾਦਾਰਾਂ ਦਾ ਉਚੇਚੇ ਤੌਰ ਤੇ ਸਨਾਮਾਨ੍ਹ ਕੀਤਾ ਗਿਆ ਇਸ ਮੌਕੇ ਗੁਰੂ ਕਿ ਲੰਗਰ ਵੱਖ ਵੱਖ ਸਟਾਲਾਂ ਦੇ ਰੂਪ ਵਿਚ ਅਤੱਟ ਵਰਤਾਏ ਗਏ।

Spread the love