ਇਟਲੀ ‘ਚ ਸ਼ਰਧਾ ਨਾਲ ਮਨਾਈ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਸਲਾਨਾ ਬਰਸੀ

ਮਿਲਾਨ ਇਟਲੀ 9 ਜੂਨ (ਸਾਬੀ ਚੀਨੀਆ ) ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 74 ਵੀ ਬਰਸੀ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਪੰਜਾਬ ਦੀ ਧਰਤੀ ਤੇ ਕਸਬਾ ਭਲੱਥ , ਬੇਗੋਵਾਲ ਵਿਖੇ ਪਿਛਲੇ ਦਿਨੀ ਵੱਡੇ ਸਮਾਗਮ ਕਰਵਾਏ ਗਏ ਸਨ ਉੱਥੇ ਹੀ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਬਰਸੀ ਨੂੰ ਬੜੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ
ਇਟਲੀ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਨਵੀਂ ਇਮਾਰਤ 47 ਨੰਬਰ ਰੋਡ ਵਿਖੇ ਬਰਸੀ ਨੂੰ ਸੰਬੰਧਿਤ ਕਰਵਾਏ ਗਏ ਸਮਾਗਮਾਂ ਵਿੱਚ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਇਸ ਦੌਰਾਨ ਹਾਜੂਰੀ ਰਾਗੀ ਜਥਾ ਭਾਈ ਮਨਿੰਦਰ ਸਿੰਘ ਜੀ ਖਾਲਸਾ ਬਟਾਲੇ ਵਾਲਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਆਈਆਂ ਹੋਈਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾ ਦੇ ਨਾਲ ਸਨਮਾਨ ਕੀਤਾ ਗਿਆ ਨੌਜਵਾਨਾਂ ਵੱਲੋਂ ਬੜੇ ਹੀ ਉਤਸਾਹ ਦੇ ਨਾਲ ਲੰਗਰਾਂ ਵਿੱਚ ਹਿੱਸੇ ਪਾਏ ਗਏ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਬੋਲਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਜੀਤ ਸਿੰਘ ਸੋਢੀ ਹੁਣਾਂ ਨੇ ਆਖਿਆ ਕਿ ਅਗਲੇ ਸਾਲ ਨੂੰ ਬਾਬਾ ਜੀ ਦੀ 75ਵੀਂ ਬਰਸੀ ਨੂੰ ਹੋਰ ਵੀ ਚੜਦੀ ਕਲਾ ਅਤੇ ਸ਼ਰਧਾ ਦੇ ਨਾਲ ਮਨਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ ਉਨਾਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ

Spread the love