ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲਾ ਆਰੋਪੀ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ‘ਤੇ ਇਕ 31 ਸਾਲਾ ਸ਼ੱਕੀ ਨੂੰ ਰੇਲਗੱਡੀ ਤੋਂ ਹਿਰਾਸਤ ਵਿਚ ਲਿਆ ਗਿਆ, ਅਧਿਕਾਰੀਆਂ ਨੇ ਦੱਸਿਆ। ਉਹ ਵਿਅਕਤੀ, ਜਿਸਦੀ ਫੋਟੋ ਮੁੰਬਈ ਪੁਲਿਸ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ.) ਨਾਲ ਸਾਂਝੀ ਕੀਤੀ ਸੀ, ਮੁੰਬਈ ਲੋਕਮਾਨਿਆ ਤਿਲਕ ਟਰਮੀਨਸ ਤੋਂ ਕੋਲਕਾਤਾ ਸ਼ਾਲੀਮਾਰ ਵਿਚਕਾਰ ਚੱਲਣ ਵਾਲੀ ਗਿਆਨੇਸ਼ਵਰੀ ਐਕਸਪ੍ਰੈਸ ਵਿਚ ਯਾਤਰਾ ਕਰ ਰਿਹਾ ਸੀ। ਉਸਦੀ ਪਛਾਣ ਆਕਾਸ਼ ਕੈਲਾਸ਼ ਕੰਨੋਜੀਆ ਵਜੋਂ ਹੋਈ ਹੈ ਅਤੇ ਮੁੰਬਈ ਪੁਲਿਸ ਦੀ ਇਕ ਟੀਮ ਉਸਨੂੰ ਹਿਰਾਸਤ ਵਿਚ ਲੈਣ ਲਈ ਜਲਦੀ ਹੀ ਪਹੁੰਚ ਰਹੀ ਹੈ। ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ 54 ਸਾਲਾ ਸੈਫ ਅਲੀ ਖਾਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਹਨ ।
