ਹਾਈਕੋਰਟ ਦਾ ਵੱਡਾ ਫੈਸਲਾ, ਕਈ ਪਿੰਡਾਂ ‘ਚ ਪੰਚਾਇਤੀ ਚੋਣਾਂ ‘ਤੇ ਲਾਈ ਰੋਕ

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਧਾਂਦਲੀਆਂ ਨੂੰ ਲੈ ਕੇ ਕਈ ਪਿੰਡਾਂ ਵੱਲੋਂ ਦਾਖਲ ਪਟੀਸ਼ਨ ‘ਤੇ ਕਾਰਵਾਈ ਕਰਦਿਆਂ ਪੰਚਾਇਤੀ ਚੋਣਾਂ ‘ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਇਹ ਰੋਕ ਅਦਾਲਤ ‘ਚ ਦਾਖਲ ਕੀਤੀਆਂ ਗਈਆਂ 250 ਪਟੀਸ਼ਨਾਂ ਨੂੰ ਲੈ ਕੇ ਲਾਈ ਹੈ, ਜਿਥੇ ਹੁਣ ਪੰਚਾਇਤਾਂ ਦੀ ਅਗਲੇ ਹੁਕਮਾਂ ਤੱਕ ਚੋਣ ਨਹੀਂ ਹੋਵੇਗੀ।

Spread the love