ਡੌਂਕੀ ਲਾਉਂਦੇ ਪ੍ਰਵਾਸੀਆਂ ਦੀ ਡੁੱਬੀ ਕਿਸ਼ਤੀ, 9 ਲੋਕਾਂ ਦੀ ਮੌਤ

ਸਪੇਨ ਦੇ ਐਲ ਹਿਏਰੋ ਟਾਪੂ ਨੇੜੇ ਸ਼ੁੱਕਰਵਾਰ ਰਾਤ ਨੂੰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 48 ਲਾਪਤਾ ਹੋ ਗਏ। ਸਪੇਨ ਦੀ ਸਮੁੰਦਰੀ ਬਚਾਅ ਸੇਵਾ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ।ਸਮੁੰਦਰੀ ਬਚਾਅ ਸੇਵਾ ਦੇ ‘ਐਕਸ’ ਅਕਾਊਂਟ ਮੁਤਾਬਕ, 27 ਹੋਰ ਲੋਕਾਂ ਨੂੰ ਬਚਾਇਆ ਗਿਆ ਸੀ।ਲਾਪਤਾ ਲੋਕਾਂ ਦੀ ਭਾਲ ਲਈ ਕਈ ਜਹਾਜ਼ਾਂ ਅਤੇ ਹੈਲੀਕਾਪਟਰ ਨਾਲ ਬਚਾਅ ਕਾਰਜ ਅਜੇ ਵੀ ਜਾਰੀ ਹਨ। ਸਪੇਨ ਦੇ ਜਨਤਕ ਟੀਵੀ ਨੈੱਟਵਰਕ RTVE ਨੇ ਦੱਸਿਆ ਕਿ ਕਿਸ਼ਤੀ ‘ਤੇ ਸਵਾਰ ਸਾਰੇ ਲੋਕ ਪੁਰਸ਼ ਸਨ ਅਤੇ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਵਿੱਚੋਂ ਇਕ 12 ਤੋਂ 15 ਸਾਲ ਦੀ ਉਮਰ ਦੇ ਨੌਜਵਾਨ ਦੀ ਸੀ।

Spread the love