ਟੈਕਸਾਸ : ਲਾਪਤਾ ਗਰਭਵਤੀ ਕੁੜੀ ਤੇ ਦੋਸਤ ਮੁੰਡੇ ਦੀਆਂ ਕਾਰ ‘ਚੋਂ ਮਿਲੀਆਂ ਲਾਸ਼ਾਂ

ਅਮਰੀਕਾ ਦੇ ਟੈਕਸਾਸ ਰਾਜ ‘ਚ ਲਾਪਤਾ ਗਰਭਵਤੀ ਕੁੜੀ ਤੇ ਉਸ ਦੇ ਦੋਸਤ ਮੁੰਡੇ ਦੀਆਂ ਕਾਰ ਵਿਚੋਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਨੇ ਕਿਹਾ ਕਿ ਦੋਵਾਂ ਦੇ ਹੀ ਗੋਲੀਆਂ ਵੱਜੀਆਂ ਹੋਈਆਂ ਹਨ ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਖੁਦਕੁਸ਼ੀ ਜਾਂ ਕਤਲ ਦਾ ਮਾਮਲਾ ਹੈ । ਪੁਲਿਸ ਅਨੁਸਾਰ ਲਾਸ਼ਾਂ ਇਕ ਅਪਾਰਮੈਂਟ ਕੰਪਲੈਕਸ ਨੇੜੇ ਕਾਰ ਵਿਚੋਂ ਮਿਲੀਆਂ ਜੋ ਕਾਰ ਪਿਛਲੇ 3-4 ਦਿਨਾਂ ਤੋਂ ਇਥੇ ਖੜੀ ਸੀ । ਸੈਨ ਐਨਟੋਨੀਓ ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਅਧਿਕਾਰੀਆਂ ਦਾ ਵਿਸ਼ਵਾਸ ਹੈ ਕਿ ਇਹ ਲਾਸ਼ਾਂ 18 ਸਾਲਾ ਸਵੰਨਾਹ ਸੋਟੋ ਤੇ ਉਸ ਦੇ ਦੋਸਤ ਮੁੰਡੇ ਦੀਆਂ ਹਨ ਪਰ ਅਜੇ ਇਸ ਸਬੰਧੀ ਪੁਸ਼ਟੀ ਨਹੀਂ ਹੋਈ । ਉਨ੍ਹਾਂ ਕਿਹਾ ਕਿ ਡਾਕਟਰੀ ਜਾਂਚ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ । ਲੀਓਨ ਵੈਲੀ ਪੁਲਿਸ ਵਿਭਾਗ ਅਨੁਸਾਰ ਸੋਟੋ ਪਿਛਲੇ 9 ਮਹੀਨੇ ਤੋਂ ਗਰਭਵਤੀ ਸੀ ਤੇ ਉਹ ਜ਼ਰੂਰੀ ਡਾਕਟਰੀ ਜਾਂਚ ਲਈ ਹਸਪਤਾਲ ਨਹੀਂ ਪੁੱਜੀ । ਇਸ ਉਪਰੰਤ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ।

Spread the love