ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ) ਨੇ ਕੈਲਗਰੀ ਦੇ ਇਕ 26 ਸਾਲਾ ਨੌਜਵਾਨ ਨੂੰ ਅਮਰੀਕਾ ਤੋਂ ਕੈਨੇਡਾ ਵਿਚ 108 ਕਿਲੋਗ੍ਰਾਮ ਕੋਕੀਨ ਤਸਕਰੀ ਕਰਨ ਦੀ ਕੋਸ਼ਿਸ਼ ਫੜਿਆ, ਜਿਸ ਮਗਰੋਂ ਉਸ ’ਤੇ ਦੋਸ਼ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਕੋਕੀਨ ਦੀ ਅੰਦਾਜ਼ਨ ਕੀਮਤ 3 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।26 ਸਾਲਾ ਅਰਸ਼ਦੀਪ ਸਿੰਘ ਨੂੰ 8 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਸੀਮਾ ਏਜੰਟਾਂ ਨੇ ਕਾਉਟਸ ਪੋਰਟ ਆਫ਼ ਐਂਟਰੀ ’ਤੇ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਇਕ ਟਰਾਂਸਪੋਰਟ ਟਰੱਕ ਦੀ ਸੈਕੰਡਰੀ ਜਾਂਚ ਦੌਰਾਨ ਨਸ਼ੀਲੇ ਪਦਾਰਥ ਪਾਏ ਸਨ।
