ਅਮਰੀਕਾ ਚ’ ਭਾਰਤੀ ਮੂਲ ਦੇ ਪਿਤਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਪੁੱਤਰ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸ਼ਜਾ

ਨਿਊਯਾਰਕ, 5 ਜੁਲਾਈ (ਰਾਜ ਗੋਗਨਾ)-ਅਮਰੀਕਾ ਵਿੱਚ ਬੰਦੂਕ ਦੀ ਹਿੰਸਾ ਦੇ ਕਾਰਨ ਇਸ ਸਾਲ 5,000 ਤੋਂ ਵੱਧ ਲੋਕ ਮਾਰੇ ਗਏ ਸਨ।ਅਜਿਹੀ ਹੀ ਇੱਕ ਦਰਦਨਾਕ ਘਟਨਾ ਹੁਣ ਭਿਆਨਕ ਰੂਪ ਧਾਰਨ ਕਰ ਗਈ ਹੈ।ਜੋ ਅਮਰੀਕਾ ਦੇ ਜਾਰਜੀਆ ਸੂਬੇ ਦੀ ਹੈ। ਜਿੱਥੇ ਭਾਰਤੀ ਮੂਲ ਦੇ ਰਾਜੀਵ ਕੁਮਾਰ ਸਵਾਮੀ ਜੋ ਫੋਰਸਥ ਕਾਉਂਟੀ, ਜਾਰਜੀਆ, ਅਮਰੀਕਾ ਦੇ ਰਹਿਣ ਵਾਲੇ 28 ਸਾਲਾ ਵਿਅਕਤੀ ਨੂੰ ਆਪਣੇ ਪਿਤਾ ਸਦਾਸ਼ਿਵਿਆ ਕੁਮਾਰ ਸਵਾਮੀ ਦੀ ਘਰ ਵਿੱਚ ਕਿਸੇ ਗੱਲ ਤੋ ਹੋਏ ਝਗੜੇ ਦੇ ਦੋਰਾਨ 2021 ਵਿੱਚ ਉਸ ਦੇ ਪੁੱਤਰ ਰਾਜੀਵ ਕੁਮਾਰ ਸਵਾਮੀ ਨੇ ਗੋਲੀ ਮਾਰ ਕੇ ਉਸ ਦੀ ਦੀ ਹੱਤਿਆ ਕਰ ਦਿੱਤੀ ਸੀ।ਜਾਰਜੀਆ ਰਾਜ ਦੀ ਇਕ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਦੁਖਦਾਈ ਘਟਨਾ 22 ਜੁਲਾਈ, 2021 ਨੂੰ ਸ਼ਾਮ ਨੂੰ ਲਗਭਗ 5:50 ਵਜੇ ਦੇ ਕਰੀਬ ਵਾਪਰੀ ਸੀ। ਜਦੋਂ ਰਾਜੀਵ ਅਤੇ ਉਸ ਦੇ ਪਿਤਾ ਵਿਚਕਾਰ ਘਰੇਲੂ ਝਗੜਾ ਘਾਤਕ ਹੋ ਗਿਆ ਸੀ।ਇਸ ਘਟਨਾ ਚ’ ਰਾਜੀਵ ਨੇ ਆਪਣੇ ਕਮਰੇ ਵਿੱਚੋਂ ਬੰਦੂਕ ਲਿਆਂਦੀ ਅਤੇ ਆਪਣੇ ਘਰ ਦੇ ਅੰਦਰ ਹੀ ਆਪਣੇ ਪਿਤਾ ਨੂੰ ਕਈ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।ਉਸ ਸਮੇਂ 49 ਸਾਲ ਦੀ ਉਮਰ ਦੇ ਸਦਾਸ਼ਿਵਿਆ ਸਵਾਮੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਪੁਲਿਸ ਨੇ ਰਾਜੀਵ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਸੀ। ਅਤੇ ਉਸ ਉੱਤੇ ਆਪਣੇ ਪਿਤਾ ਨੂੰ ਮਾਰਨ ਦਾ ਫਸਟ ਡਿਗਰੀ ਦਾ ਦੋਸ਼ ਲਗਾਇਆ ਗਿਆ ਸੀ।ਬੀਤੇਂ ਦਿਨ ਜਾਰਜੀਆ ਰਾਜ ਦੀ ਅਦਾਲਤ ਨੇ ਰਾਜੀਵ ਕੁਮਾਰ ਸਵਾਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

Spread the love