ਪਟਿਆਲਾ ‘ਚ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਕਿਸਾਨ ਦੀ ਮੌਤ

ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਅੱਜ ਘਨੌਰ ਹਲਕੇ ਅਧੀਨ ਪਿੰਡ ਸੇਹਰਾ ਵਿਖੇ ਚੋਣ ਪ੍ਰੋਗਰਾਮ ਦੌਰਾਨ ਕਿਸਾਨਾਂ ਵੱਲੋਂ ਘਿਰਾਓ ਕਰਨ ਮੌਕੇ ਕਿਸਾਨ ਆਗੂ ਸੁਰਿੰਦਰ ਸਿੰਘ ਆਕੜੀ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਕਿਸਾਨ ਪਰਨੀਤ ਕੌਰ ਦੇ ਕਾਫਲੇ ਨੂੰ ਘੇਰ ਰਹੇ ਸਨ ਤਾਂ ਸੁਰਿੰਦਰ ਸਿੰਘ ਆਕੜੀ ਭਾਜਪਾ ਨੇਤਾ ਦੀ ਗੱਡੀ ਦੇ ਮੂਹਰੇ ਆ ਖਲੋਤਾ। ਉਸ ਨੂੰ ਲਾਂਭੇ ਕਰਨ ਲਈ ਪਰਨੀਤ ਕੌਰ ਦੇ ਸਮਰਥਕ ਨੇ ਉਸ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਪਿਛਾਂਹ ਡਿੱਗ ਗਿਆ ਤੇ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ।ਇਸ ਦੌਰਾਨ ਇਸ ਸਬੰਧੀ ਵੀਡੀਓ ਜਾਰੀ ਸਾਹਮਣੇ ਆਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਸ ਨੂੰ ਪਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੇ ਧੱਕਾ ਮਾਰਿਆ ਹੈ। ਹਰਵਿੰਦਰ ਸਿੰਘ ਹਰਪਾਲਪੁਰ ਨੇ ਆਖਿਆ ਹੈ ਕਿ ਉਹ ਤਾਂ ਸੁਰਿੰਦਰ ਸਿੰਘ ਆਕੜੀ ਦੇ ਨੇੜੇ ਤੇੜੇ ਵੀ ਨਹੀਂ ਸੀ ਹਰਪਾਲਪੁਰ ਦਾ ਕਹਿਣਾ ਹੈ ਕਿ ਵੀਡੀਓ ’ਚ ਸਾਫ ਹੈ ਕਿ ਆਕੜੀ ਨੂੰ ਜਾਂ ਤਾਂ ਚੱਕਰ ਆਇਆ ਜਾਂ ਦਿਲ ਦਾ ਦੌਰਾ ਪਿਆ।

Spread the love