ਮੱਕਾ ‘ਚ ਹੱਜ ਯਾਤਰੀਆਂ ਦੀ ਮੌ.ਤ ਦੀ ਗਿਣਤੀ 1300 ਤੱਕ ਪੁੱਜੀ

ਸਾਊਦੀ ਅਰਬ ‘ਚ ਹੱਜ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਚੋਂ ਗਰਮੀ ਨਾਲ ਹੁਣ ਤੱਕ 1300 ਹਾਜੀਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ‘ਚ ਜ਼ਿਆਦਾਤਰ ਉਹ ਸਨ ਜੋ ਬਿਨਾਂ ਅਧਿਕਾਰਤ ਇਜਾਜ਼ਤ ਤੋਂ ਆਏ ਸਨ।ਸਾਊਦੀ ਪ੍ਰੈੱਸ ਏਜੰਸੀ ਦੀ ਰਿਪੋਰਟ ‘ਚ ਲਿਖਿਆ ਹੈ, ‘ਅਫ਼ਸੋਸ ਦੀ ਗੱਲ ਹੈ ਕਿ ਹੱਜ ਦੌਰਾਨ ਮਰਨ ਵਾਲਿਆਂ ਦੀ ਗਿਣਤੀ 1,301 ਹੋ ਗਈ ਹੈ। ਇਨ੍ਹਾਂ ‘ਚੋਂ 83 ਫੀਸਦੀ ਲੋਕ ਅਜਿਹੇ ਸਨ ਜੋ ਬਿਨਾਂ ਇਜਾਜ਼ਤ ਤੋਂ ਹੱਜ ਯਾਤਰਾ ‘ਤੇ ਗਏ ਸਨ। ਇਹ ਲੋਕ ਕੜਾਕੇ ਦੀ ਗਰਮੀ ਵਿੱਚ ਪੈਦਲ ਲੰਬਾ ਸਫ਼ਰ ਤੈਅ ਕਰ ਰਹੇ ਸਨ। ਇਸ ਕਾਰਨ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਏਐਫਪੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਹੱਜ ਯਾਤਰਾ ਦੌਰਾਨ ਹੁਣ ਤੱਕ 1100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੱਜ ਦੌਰਾਨ ਮਰਨ ਵਾਲੇ ਸਭ ਤੋਂ ਵੱਧ ਲੋਕ 658 ਮਿਸਰੀ ਸਨ। ਇਨ੍ਹਾਂ ‘ਚੋਂ 630 ਬਿਨਾਂ ਮਨਜ਼ੂਰੀ ਦੇ ਪਹੁੰਚੇ ਸਨ।

Spread the love